ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਲੋਕਤੰਤਰ ਦਾ ਘਾਣ-ਸੁਖਬੀਰ
ਪਟਿਆਲਾ, 4 ਦਸੰਬਰ (ਮਨਦੀਪ ਸਿੰਘ ਖਰੌੜ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਲੋਕਤੰਤਰ ਦਾ ਘਾਣ ਹੋਣ ਦਾ ਦੋਸ਼ ਲਗਾਉਂਦਿਆਂ ਪਟਿਆਲਾ ਪੁਲਿਸ ਦੀ ਗਰੁੱਪ ਕਾਲ ਹੋਣ ਦਾ ਦਾਅਵਾ ਕਰਦਿਆਂ ਇਕ ਆਡੀਓ ਉਨ੍ਹਾਂ ਦੇ 'ਐਕਸ' ਖਾਤੇ 'ਤੇ ਜਨਤਕ ਕੀਤੀ ਹੈ | 'ਐਕਸ' 'ਤੇ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਵੇਂ ਵਿਉਂਤਬੰਦੀ ਕਰ ਕੇ ਵਿਰੋਧੀਆਂ ਨੂੰ ਚੋਣਾਂ 'ਚ ਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਹਾਲੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਇਹ ਆਡੀਓ ਕਿਸ ਵਿਅਕਤੀ ਨੇ ਵਾਇਰਲ ਕੀਤੀ ਹੈ ਅਤੇ ਇਹ ਸੁਖਬੀਰ ਸਿੰਘ ਬਾਦਲ ਕੋਲ ਕਿਵੇਂ ਪੁੱਜੀ |
ਏ.ਆਈ. ਨਾਲ ਆਡੀਓ ਬਣਾ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਗੰੁਮਰਾਹ-ਐਸ.ਐਸ.ਪੀ. ਵਰੁਣ ਸ਼ਰਮਾ
ਇਸ ਸੰਬੰਧੀ ਐਸ.ਐਸ.ਪੀ. ਵਰੁਣ ਸ਼ਰਮਾ ਨੇ 'ਅਜੀਤ' ਨੂੰ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਘੁੰਮ ਰਹੀ ਇਸ ਆਡੀਓ ਦਾ ਪਟਿਆਲਾ ਪੁਲਿਸ ਨਾਲ ਕੋਈ ਲੈਣਾ ਦੇਣਾ ਨਹੀਂ | ਇਹ ਤਾਂ ਕਿਸੇ ਸ਼ਰਾਰਤੀ ਅਨਸਰ ਵਲੋਂ ਪੁਲਿਸ ਦਾ ਅਕਸ ਖ਼ਰਾਬ ਕਰਨ ਲਈ ਏ.ਆਈ. ਨਾਲ ਬਣਾਈ ਗਈ ਹੈ |ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਪਟਿਆਲਾ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਹੈ ਪਰ ਅਧਿਕਾਰਤ ਤੌਰ 'ਤੇ ਇਸ ਸੰਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ |
ਪੁਲਿਸ ਦੀ ਗਰੁੱਪ ਕਾਲ ਦਾ ਦਾਅਵਾ ਕਰਦਿਆਂ ਸੁਖਬੀਰ ਸਿੰਘ ਬਾਦਲ ਵਲੋਂ 'ਐਕਸ' 'ਤੇ ਆਡੀਓ ਵਾਇਰਲ <br/>
ਅਜੀਤ ਡੈਸਕ
05-12-2025