ਚੰਡੀਗੜ੍ਹ, 4 ਦਸੰਬਰ (ਪ੍ਰੋ. ਅਵਤਾਰ ਸਿੰਘ)- ਪੰਜਾਬ ਸਰਕਾਰ ਵਲੋਂ 2 ਆਈ.ਪੀ.ਐਸ ਅਤੇ 2 ਪੀ.ਪੀ.ਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ | ਗ੍ਰਹਿ ਵਿਭਾਗ ਪੰਜਾਬ ਦੇ ਵਧੀਕ ਮੁੱਖ ਸਕੱਤਰ ਅਲੋਕ ਸ਼ੇਖਰ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਬਦਲੇ ਗਏ ਆਈ. ਪੀ. ਐਸ ਅਧਿਕਾਰੀਆਂ 'ਚ ਕੌਸਤੁਭ ਸ਼ਰਮਾ ਨੂੰ ਆਈ.ਜੀ.ਪੀ, ਏ. ਐਨ. ਟੀ. ਐਫ ਐਸ.ਏ.ਐਸ ਨਗਰ ਪੰਜਾਬ ਤੇ ਅਸ਼ੀਸ਼ ਚੌਧਰੀ ਨੂੰ ਆਈ.ਜੀ.ਪੀ ਕਾਊਟਰ ਇੰਟੈਲੀਜੈਂਸ ਐਸ.ਏ.ਐਸ ਨਗਰ ਪੰਜਾਬ ਲਗਾਇਆ ਗਿਆ ਹੈ | ਇਸ ਤਰ੍ਹਾਂ ਬਦਲੇ ਗਏ ਪੀ.ਪੀ.ਐਸ ਅਧਿਕਾਰੀਆਂ 'ਚ ਵਰਿੰਦਰ ਸਿੰਘ ਬਰਾੜ ਅਤੇ ਜਗਤਪ੍ਰੀਤ ਸਿੰਘ ਨੂੰ ਵਿਜੀਲੈਂਸ ਬਿਊਰੋ ਪੰਜਾਬ ਲਗਾਇਆ ਗਿਆ ਹੈ |
2 ਆਈ.ਪੀ.ਐਸ. ਤੇ 2 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ <br/>
ਅਜੀਤ ਡੈਸਕ
05-12-2025