ਅੰਮਿ੍ਤਸਰ, 3 ਦਸੰਬਰ (ਗਗਨਦੀਪ ਸ਼ਰਮਾ)-ਰੇਲਵੇ ਵਲੋਂ ਧੁੰਦ ਦੇ ਸੀਜ਼ਨ ਨੂੰ ਦੇਖਦਿਆਂ ਦਸੰਬਰ 2025 ਤੋਂ ਲੈ ਕੇ ਮਾਰਚ 2026 ਤੱਕ 32 ਐਕਸਪ੍ਰੈੱਸ ਰੇਲ ਗੱਡੀਆਂ ਰੱਦ ਕਰਨ, 20 ਦੇ ਫੇਰਿਆਂ 'ਚ ਕਟੌਤੀ ਕਰਨ ਅਤੇ 4 ਅੰਸ਼ਕ ਤੌਰ 'ਤੇ ਰੱਦ ਕਰਨ ਸੰਬੰਧੀ ਸੂਚੀ ਤਿਆਰ ਕੀਤੀ ਗਈ ਹੈ | ਰੇਲਵੇ ਵਲੋਂ ਰੇਲ ਆਵਾਜਾਈ ਸੰਬੰਧੀ ਤਿਆਰ ਕੀਤੀ ਗਈ ਸੂਚੀ ਦੇ ਅਨੁਸਾਰ ਅੰਮਿ੍ਤਸਰ ਨਾਲ ਸੰਬੰਧਿਤ (14616/15) ਅੰਮਿ੍ਤਸਰ-ਲਾਲਕੂਆਂ ਹਫਤਾਵਾਰੀ ਐਕਸਪ੍ਰੈੱਸ 6, 13, 20, 27 ਦਸੰਬਰ, 3, 10, 17, 24, 31 ਜਨਵਰੀ ਤੇ 7, 14, 21, 28 ਫਰਵਰੀ, (14617) ਪੂਰਨੀਆ ਕੋਰਟ-ਅੰਮਿ੍ਤਸਰ ਜਨ ਸੇਵਾ ਐਕਸਪ੍ਰੈੱਸ 3 ਦਸੰਬਰ 2025 ਤੋਂ ਲੈ ਕੇ 2 ਮਾਰਚ 2026 ਤੱਕ, (14618) ਅੰਮਿ੍ਤਸਰ-ਪੂਰਨੀਆ ਕੋਰਟ ਜਨ ਸੇਵਾ ਐਕਸਪ੍ਰੈੱਸ 1 ਦਸੰਬਰ 2025 ਤੋਂ ਲੈ ਕੇ 28 ਫਰਵਰੀ 2026 ਤੱਕ, (14505/06) ਅੰਮਿ੍ਤਸਰ-ਨੰਗਲ ਡੈਮ ਐਕਸਪ੍ਰੈੱਸ 1 ਦਸੰਬਰ 2025 ਤੋਂ ਲੈ ਕੇ 28 ਫਰਵਰੀ 2026 ਤੱਕ, (14541) ਚੰਡੀਗੜ੍ਹ-ਅੰਮਿ੍ਤਸਰ ਐਕਸਪ੍ਰੈੱਸ 1 ਦਸੰਬਰ 2025 ਤੋਂ ਲੈ ਕੇ 28 ਫਰਵਰੀ 2026 ਤੱਕ, (14542) ਅੰਮਿ੍ਤਸਰ-ਚੰਡੀਗੜ੍ਹ ਐਕਸਪ੍ਰੈੱਸ 2 ਦਸੰਬਰ 2025 ਤੋਂ ਲੈ ਕੇ 1 ਮਾਰਚ 2026 ਤੱਕ, ਵੀਰਵਾਰ ਅਤੇ ਸ਼ਨੀਵਾਰ ਚਲਦੀ (19611) ਅਜਮੇਰ-ਅੰਮਿ੍ਤਸਰ ਐਕਸਪ੍ਰੈੱਸ 4, 6, 11, 13, 18, 20, 25, 27 ਦਸੰਬਰ, 1, 3, 8, 10, 15, 17, 22, 24, 29, 31 ਜਨਵਰੀ, 5, 7, 12, 14, 19, 21, 26, 28 ਫਰਵਰੀ, ਸ਼ੁੱਕਰਵਾਰ ਤੇ ਐਤਵਾਰ ਚਲਦੀ (19614) ਅੰਮਿ੍ਤਸਰ-ਅਜਮੇਰ ਐਕਸਪ੍ਰੈੱਸ 5, 7, 12, 14, 19, 21, 26, 28 ਦਸੰਬਰ, 2, 4, 9, 11, 16, 18, 23, 25, 30 ਜਨਵਰੀ, 1, 6, 8, 13, 15, 20, 22, 27 ਮਾਰਚ 2026 ਨੂੰ ਰੱਦ ਰਹੇਗੀ | ਇਸ ਤੋਂ ਇਲਾਵਾ ਹਰੇਕ ਬੁੱਧਵਾਰ ਤੇ ਐਤਵਾਰ ਚਲਦੀ (12317) ਕਲੱਕਤਾ-ਅੰਮਿ੍ਤਸਰ ਅਕਾਲ ਤਖ਼ਤ ਐਕਸਪ੍ਰੈੱਸ 7 ਦਸੰਬਰ 2025 ਤੋਂ ਲੈ ਕੇ 22 ਫਰਵਰੀ 2026 ਤੱਕ ਕੇਵਲ ਬੁੱ ਧਵਾਰ, ਮੰਗਲਵਾਰ ਤੇ ਸ਼ੁੱਕਰਵਾਰ ਚਲਦੀ (12318) ਅੰਮਿ੍ਤਸਰ-ਕਲਕੱਤਾ ਅਕਾਲ ਤਖ਼ਤ ਐਕਸਪ੍ਰੈੱਸ 9 ਦਸੰਬਰ 2025 ਤੋਂ ਲੈ ਕੇ 24 ਫਰਵਰੀ 2026 ਤੱਕ ਕੇਵਲ ਸ਼ੁੱਕਰਵਾਰ, ਮੰਗਲਵਾਰ ਤੇ ਸ਼ਨੀਵਾਰ ਦੇ ਦਿਨ ਚਲਦੀ (12357) ਕਲੱਕਤਾ-ਅੰਮਿ੍ਤਸਰ ਦੁਰਗਿਆਣਾ ਐਕਸਪ੍ਰੈੱਸ 6 ਦਸੰਬਰ 2025 ਤੋਂ ਲੈ ਕੇ 28 ਫਰਵਰੀ 2026 ਤੱਕ ਕੇਵਲ ਮੰਗਲਵਾਰ, ਸੋਮਵਾਰ ਤੇ ਵੀਰਵਾਰ ਚਲਦੀ (12358) ਅੰਮਿ੍ਤਸਰ-ਕਲੱਕਤਾ ਦੁਰਗਿਆਣਾ ਐਕਸਪ੍ਰੈੱਸ 8 ਦਸੰਬਰ 2025 ਤੋਂ ਲੈ ਕੇ 2 ਮਾਰਚ 2026 ਤੱਕ ਕੇਵਲ ਵੀਰਵਾਰ ਦੇ ਦਿਨ ਚੱਲੇਗੀ |