11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਟਰੰਪ ਨੇ ਮਮਦਾਨੀ ਨਾਲ ਮੁਲਾਕਾਤ ਦੌਰਾਨ ਭਾਰਤ-ਪਾਕਿ ਟਕਰਾਅ ਹੱਲ ਕਰਨ ਦਾ ਦਾਅਵਾ ਮੁੜ ਦੁਹਰਾਇਆ <br/>

ਅਜੀਤ ਡੈਸਕ 23-11-2025
ਨਿਊਯਾਰਕ/ਵਾਸ਼ਿੰਗਟਨ, 22 ਨਵੰਬਰ (ਪੀ.ਟੀ.ਆਈ.)-ਓਵਲ ਦਫ਼ਤਰ 'ਚ ਨਿਊਯਾਰਕ ਸ਼ਹਿਰ ਦੇ ਚੁਣੇ ਹੋਏ ਮੇਅਰ ਜ਼ੋਹਰਾਨ ਮਮਦਾਨੀ ਨਾਲ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਫਿਰ ਤੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ | ਮਮਦਾਨੀ ਸ਼ੁੱਕਰਵਾਰ ਨੂੰ ਵਾਈਟ ਹਾਊਸ 'ਚ ਟਰੰਪ ਨਾਲ ਆਪਣੀ ਪਹਿਲੀ ਮੁਲਾਕਾਤ ਲਈ ਵਾਸ਼ਿੰਗਟਨ ਡੀ.ਸੀ. ਲਈ ਰਵਾਨਾ ਹੋਏ | ਟਰੰਪ ਨੇ ਕਿਹਾ ਕਿ ਉਨ੍ਹਾਂ ਮੀਟਿੰਗ ਦਾ ਅਨੰਦ ਮਾਣਿਆ, ਜਿਸ ਨੂੰ ਉਨ੍ਹਾਂ ਸ਼ਾਨਦਾਰ ਦੱਸਿਆ | ਓਵਲ ਦਫ਼ਤਰ 'ਚ ਟਿੱਪਣੀਆਂ ਦੌਰਾਨ ਟਰੰਪ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਭਾਰਤ ਤੇ ਪਾਕਿਸਤਾਨ ਵਿਚਕਾਰ ਮਈ ਦੇ ਟਕਰਾਅ ਨੂੰ ਹੱਲ ਕੀਤਾ ਹੈ | ਉਨ੍ਹਾਂ ਕਿਹਾ ਕਿ ਮੈਂ ਭਾਰਤ ਤੇ ਪਾਕਿਸਤਾਨ ਸਮੇਤ ਦੇਸ਼ਾਂ ਦੇ ਅੱਠ ਸ਼ਾਂਤੀ ਸਮਝੌਤੇ ਕਰਵਾਏ ਹਨ | ਟਰੰਪ ਨੇ ਕਿਹਾ ਕਿ ਉਸ ਨੇ ਭਾਰਤ ਤੇ ਪਾਕਿਸਤਾਨ 'ਤੇ 350 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਜੇਕਰ ਉਹ ਆਪਣਾ ਟਕਰਾਅ ਖ਼ਤਮ ਨਹੀਂ ਕਰਦੇ | ਆਪਣੇ ਦਾਅਵੇ ਨੂੰ ਦੁਹਰਾਉਂਦੇ ਹੋਏ ਕਿ ਉਨ੍ਹਾਂ ਪ੍ਰਮਾਣੂ ਹਥਿਆਰਬੰਦ ਗੁਆਂਢੀਆਂ ਵਿਚਕਾਰ ਲੜਾਈ ਨੂੰ ਹੱਲ ਕੀਤਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਸੀ ਕਿ ਅਸੀਂ ਜੰਗ 'ਚ ਨਹੀਂ ਜਾਣ ਵਾਲੇ |

ਪਿਛਲੀ ਖ਼ਬਰ ਪੰਜਾਬ ਦੇ ਹੱਕਾਂ 'ਤੇ ਸਿੱਧਾ ਹਮਲਾ-ਧਾਮੀ ਅਗਲੀ ਖ਼ਬਰ ਬੈਂਗਲੁਰੂ 'ਚ 7 ਕਰੋੜ ਦੀ ਡਕੈਤੀ ਮਾਮਲੇ 'ਚ ਪੁਲਿਸ ਕਾਂਸਟੇਬਲ ਸਮੇਤ 3 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।