29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪਰਕਿਊਟੇਨੀਅਸ 'ਐਂਡੋਫਿਊਜ਼ਨ' ਰੀੜ੍ਹ ਦੀ ਸਰਜਰੀ ਲਈ ਨਵੀਂ ਤਕਨੀਕ ਬਦਲ ਰਹੀ ਹੈ ਮਰੀਜ਼ਾਂ ਦੀ ਜ਼ਿੰਦਗੀ-ਡਾ. ਤਿ੍ਵੇਦੀ <br/>

ਅਜੀਤ ਡੈਸਕ 23-11-2025
ਜਲੰਧਰ, 22 ਨਵੰਬਰ (ਐੱਮ. ਐੱਸ. ਲੋਹੀਆ)-ਪਰਕਿਊਟੇਨੀਅਸ 'ਐਂਡੋਫਿਊਜ਼ਨ' ਰੀੜ੍ਹ ਦੀ ਸਰਜਰੀ ਲਈ ਇਕ ਨਵੀਂ ਤਕਨੀਕ ਹੈ, ਜੋ ਮਰੀਜ਼ਾਂ ਦੀ ਜ਼ਿੰਦਗੀ ਬਦਲ ਰਹੀ ਹੈ | ਇਸ ਨਵੀਂ ਤਕਨੀਕ ਜ਼ਰੀਏ ਇਲਾਜ ਦੀ ਮੁਹਾਰਤ ਰੱਖਣ ਵਾਲੇ ਵਾਸਲ ਹਸਪਤਾਲ ਜਲੰਧਰ ਦੇ ਅੰਦਰ ਸਪਾਈਨ ਮਾਸਟਰਜ਼ ਯੂਨਿਟ 'ਚ ਸੇਵਾਵਾਂ ਦੇ ਰਹੇ ਡਾ. ਪੰਕਜ ਤਿ੍ਵੇਦੀ (ਸੀਨੀਅਰ ਐਂਡੋਸਕੋਪਿਕ ਦਿਮਾਗ ਅਤੇ ਸਪਾਈਨ ਸਰਜਨ) ਨੇ ਜਾਣਕਾਰੀ ਦਿੱਤੀ ਕਿ ਪਿੱਠ ਦਰਦ ਨਾਲ ਪੀੜਤ ਜਲੰਧਰ ਵਾਸੀ 58 ਸਾਲਾ ਚਰਨਜੀਤ ਕੌਰ ਨੂੰ ਤੁਰਨ 'ਚ ਵੀ ਮੁਸ਼ਕਲ ਆ ਰਹੀ ਸੀ, ਜਿਸ ਕਰਕੇ ਉਸ ਨੇ ਹੱਡੀਆਂ ਦੇ ਡਾਕਟਰ ਕੋਲੋਂ ਇਲਾਜ ਕਰਵਾਇਆ, ਤਾਂ ਡਾਕਟਰ ਨੇ ਉਸ ਦੀ ਓਪਨ ਸਰਜਰੀ ਕੀਤੀ, ਜਿਸ ਦੇ ਬਾਵਜੂਦ ਉਹ ਖੱਬੀ ਲੱਤ 'ਚ ਦਰਦ ਅਤੇ ਤੁਰਨ 'ਚ ਮੁਸ਼ਕਲ ਦੀ ਸਮੱਸਿਆ ਨਾਲ ਜੂਝਦੀ ਰਹੀ | ਕਰੀਬ 8 ਮਹੀਨੇ ਤੱਕ ਦਰਦ ਸਹਾਰਨ ਤੋਂ ਬਾਅਦ ਉਸ ਦੇ ਪਤੀ ਮਨਜੀਤ ਸਿੰਘ ਨੇ ਡਾ. ਤਿ੍ਵੇਦੀ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਡਾ. ਤਿ੍ਵੇਦੀ ਵਲੋਂ ਉਸ ਦੀ ਜਾਂਚ ਕਰਕੇ, ਮਰੀਜ਼ ਨੂੰ ਦੱਸਿਆ ਗਿਆ ਕਿ ਪਹਿਲੇ ਆਪ੍ਰੇਸ਼ਨ ਵਾਲੀ ਥਾਂ 'ਤੇ ਨਾੜੀ ਦੱਬ ਰਹੀ ਹੈ, ਜਿਸ ਲਈ ਇਮੇਜ ਗਾਈਡਡ ਸਰਜਰੀ ਰਾਹੀਂ ਇਕ ਹੋਰ ਆਪ੍ਰੇਸ਼ਨ ਕਰਨ ਦੀ ਲੋੜ ਹੈ | ਡਾ. ਤਿ੍ਵੇਦੀ ਨੇ ਪਰਕਿਊਟੇਨੀਅਸ 'ਐਂਡੋਫਿਊਜ਼ਨ' ਤਕਨੀਕ ਦਾ ਇਸਤੇਮਾਲ ਕਰਕੇ ਮਰੀਜ਼ ਦਾ ਆਪ੍ਰੇਸ਼ਨ ਕੀਤਾ, ਤਾਂ ਉਹ ਸਰਜਰੀ ਤੋਂ ਤੁਰੰਤ ਬਾਅਦ ਬਿਨਾਂ ਪਿੱਠ ਦਰਦ ਅਤੇ ਲੱਤ ਦੇ ਦਰਦ ਦੇ ਤੁਰਨ ਲੱਗ ਪਈ | ਉਨ੍ਹਾਂ ਕਿਹਾ ਕਿ 'ਪਰਕਿਊਟੇਨੀਅਸ ਐਂਡੋਫਿਊਜ਼ਨ' ਖ਼ਾਸ ਤੌਰ 'ਤੇ ਬਜ਼ੁਰਗ ਆਬਾਦੀ ਲਈ ਵਰਦਾਨ ਹੈ ਜੋ ਰੀੜ੍ਹ ਦੀ ਹੱਡੀ ਦੀਆਂ ਸਮੱਸਿਆਵਾਂ, ਖ਼ਾਸ ਕਰਕੇ ਡੀਜਨਰੇਟਿਵ ਰੀੜ੍ਹ ਦੀ ਹੱਡੀ ਕਾਰਨ ਤੁਰਨ ਦੇ ਯੋਗ ਨਹੀਂ ਹਨ |

ਪਿਛਲੀ ਖ਼ਬਰ ਮੰਡੀ ਮੁੱਲਾਂਪੁਰ 'ਚ ਦਿਵਯ ਸਤਿਸੰਗ ਅੱਜ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ 'ਚ ਕਟੜਾ ਵਿਖੇ ਮਿਊਜ਼ੀਅਮ ਬਣਾਇਆ ਜਾਵੇ-ਪ੍ਰੀਤੀ ਸਪਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।