04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

12,000 ਕਰੋੜ ਦੇ ਫ਼ੰਡਾਂ ਸੰਬੰਧੀ ਸਥਿਤੀ ਸਪੱਸ਼ਟ ਕਰੇ ਕੇਂਦਰ ਸਰਕਾਰ-ਬਾਜਵਾ

ਅਜੀਤ ਡੈਸਕ 24-09-2025

ਕੇਂਦਰੀ ਖ਼ਜ਼ਾਨਾ ਮੰਤਰੀ ਨੂੰ ਲਿਖੀ ਚਿੱਠੀ
<br/>
ਚੰਡੀਗੜ੍ਹ, 23 ਸਤੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰੀ ਖ਼ਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੂੰ ਚਿੱਠੀ ਲਿਖੀ ਹੈ | ਉਨ੍ਹਾਂ ਕਿਹਾ ਕਿ ਰਾਜ ਕੁਦਰਤੀ ਆਫ਼ਤ ਫੰਡ ਅਧੀਨ ਫ਼ੰਡਾਂ ਦੀ ਉਪਲਬਧਤਾ ਸੰਬੰਧੀ ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਦਾਅਵਿਆਂ ਵਿਚ ਫਰਕ ਹੈ, ਜਿਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ | ਉਨ੍ਹਾਂ ਲਿਖਿਆ ਕਿ 1,600 ਕਰੋੜ ਦੀ ਗ੍ਰਾਂਟ ਦਾ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ 2010 ਤੋਂ 2025 ਤੱਕ ਐਸ.ਡੀ.ਆਰ.ਐਫ. ਬਕਾਏ ਦੇ ਤਹਿਤ ਰਾਜ ਸਰਕਾਰ ਕੋਲ ਲਗਭਗ 12,000 ਕਰੋੜ ਉਪਲਬਧ ਹਨ ਪਰ ਇਸ ਦੇ ਬਿਲਕੁਲ ਉਲਟ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਸਿਰਫ਼ 1,582 ਕਰੋੜ ਪ੍ਰਾਪਤ ਹੋਏ ਹਨ, ਜਿਨ੍ਹਾਂ 'ਚੋਂ 649 ਕਰੋੜ 'ਆਪ' ਸਰਕਾਰ ਦੇ ਕਾਰਜਕਾਲ ਦੌਰਾਨ ਖਰਚ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਹੜ੍ਹ ਰਾਹਤ ਅਤੇ ਮੁੜ ਵਸੇਬੇ 'ਤੇ ਵਿਚਾਰ-ਵਟਾਂਦਰਾ ਕਰਨ ਲਈ 26-29 ਸਤੰਬਰ 2025 ਤੱਕ ਪੰਜਾਬ ਵਿਧਾਨ ਸਭਾ ਬੁਲਾਉਣ ਜਾ ਰਹੀ ਹੈ, ਜਿਸ ਲਈ ਐਸ.ਡੀ.ਆਰ.ਐਫ. ਫੰਡਾਂ ਦੀ ਅਸਲ ਸਥਿਤੀ ਬਾਰੇ ਸਪੱਸ਼ਟਤਾ ਨਾ ਸਿਰਫ਼ ਲੋੜੀਂਦੀ ਹੈ, ਸਗੋਂ ਇਹ ਲਾਜ਼ਮੀ ਵੀ ਹੈ |

ਪਿਛਲੀ ਖ਼ਬਰ ਜੀ. ਐਸ. ਟੀ. 2.0 ਲਾਗੂ ਹੋਣ ਨਾਲ ਹਰ ਵਰਗ ਨੂੰ ਰਾਹਤ ਮਿਲੇਗੀ ਅਗਲੀ ਖ਼ਬਰ ਅਮਨ ਅਰੋੜਾ ਵਲੋਂ ਨਵਿਆਉਣਯੋਗ ਊਰਜਾ ਸੈਕਟਰ ਨੂੰ ਹੋਰ ਸੁਚਾਰੂ ਬਣਾਉਣ ਲਈ 'ਵੱਟਸਐਪ ਹੈਲਪਲਾਈਨ' ਚਾਲੂ ਕਰਨ ਦੇ ਆਦੇਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।