04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

1007 ਨਾਨ-ਟੀਚਿੰਗ ਕਰਮਚਾਰੀਆਂ ਦੀ ਸੇਵਾਵਾਂ ਰੈਗੂਲਰ ਕਰਨ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ <br/>

ਅਜੀਤ ਡੈਸਕ 24-09-2025
ਚੰਡੀਗੜ੍ਹ, 23 ਸਤੰਬਰ (ਬਲਜਿੰਦਰ ਸਿੰਘ ਹਾਂਡਾ)-ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸਮੱਗਰਾ ਸਿੱਖਿਆ ਅਭਿਆਨ ਅਧੀਨ ਠੇਕੇ 'ਤੇ ਕੰਮ ਕਰ ਰਹੇ 1007 ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸੰਬੰਧੀ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਦੀ 8 ਸਤੰਬਰ, 2025 ਨੂੰ ਹੋਈ ਮੀਟਿੰਗ ਵਿਚ ਇਨ੍ਹਾਂ 1007 ਨਾਨ ਟੀਚਿੰਗ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਸੰਬੰਧੀ ਪ੍ਰਵਾਨਗੀ ਦਿੱਤੀ ਗਈ ਸੀ | ਇਸ ਸੰਬੰਧੀ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਅਨਿੰਦਿਤਾ ਮਿਤਰਾ ਵਲੋਂ ਜਾਰੀ ਹੁਕਮ ਅਨੁਸਾਰ ਸਮੱਗਰਾ ਸਿੱਖਿਆ ਅਭਿਆਨ ਸੁਸਾਇਟੀ ਦੇ 1007 ਨਾਨ ਟੀਚਿੰਗ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਮੰਤਵ ਨਾਲ 1007 ਅਸਾਮੀਆਂ ਦੀ ਰਚਨਾ ਕੀਤੀ ਗਈ ਹੈ | ਜਾਰੀ ਹੋਏ ਨੋਟੀਫ਼ਿਕੇਸ਼ਨ ਅਨੁਸਾਰ ਸੁਸਾਇਟੀ ਅਧੀਨ ਕੰਮ ਕਰਦੇ 2 ਡਿਪਟੀ ਮੈਨੇਜਰ, 9 ਅਸਿਸਟੈਂਟ ਮੈਨੇਜਰ, 18 ਅਸਿਸਟੈਂਟ ਪ੍ਰੋਜੈਕਟ ਮੈਨੇਜਰ ਜਨਰਲ, 15 ਅਸਿਸਟੈਂਟ ਮੈਨੇਜਰ ਫਾਈਨਾਂਸ, 17 ਲੀਗਲ ਅਸਿਸਟੈਂਟ, 1 ਕੰਪਿਊਟਰ ਪ੍ਰੋਗਰਾਮ, 382 ਡਾਟਾ ਐਂਟਰੀ ਅਪਰੇਟਰ, 1 ਸਟੋਰੀ ਕੀਪਰ, 354 ਅਕਾਉਂਟੈਂਟ, 10 ਜੂਨੀਅਰ ਇੰਜੀਨੀਅਰ, 8 ਫ਼ਿਜ਼ੀਓਥਰੈਪਿਸਟ, 109 ਐਮ.ਆਈ.ਐਸ ਕੋਆਰਡੀਨੇਟਰ, 60 ਲੈਬਾਰਟਰੀ ਅਟੈਂਡੈਂਟ, 7 ਕਲਰਕ, 14 ਲਾਇਬ੍ਰੇਰੀਅਨਾਂ ਦੀਆਂ ਅਸਾਮੀਆਂ ਦੀ ਰਚਨਾ ਕੀਤੀ ਗਈ ਹੈ | ਇਨ੍ਹਾਂ ਅਸਾਮੀਆਂ 'ਤੇ ਰੈਗੂਲਰ ਹੋਣ ਵਾਲੇ ਇਨ੍ਹਾਂ ਨਾਨ ਟੀਚਿੰਗ ਨੂੰ ਸ਼ਰਤਾਂ ਅਧੀਨ ਰੈਗੂਲਰ ਕੀਤਾ ਜਾਣਾ ਹੈ | ਇਸ ਤਰ੍ਹਾਂ ਰੈਗੂਲਰ ਹੋਣ ਵਾਲੇ ਇਹ ਕਰਮਚਾਰੀ ਵਿੱਤ ਵਿਭਾਗ (ਵਿੱਤ ਪ੍ਰਸੋਨਲ-1) ਦੀਆਂ ਹਦਾਇਤਾਂ ਮਿਤੀ 15-01-2015 ਅਤੇ ਇਸ ਦੀ ਲਗਾਤਾਰਤਾ ਵਿਚ ਸਮੇਂ ਸਮੇਂ ਜਾਰੀ ਕੀਤੀਆਂ ਹਦਾਇਤਾਂ ਦੇ ਪਾਬੰਦ ਹੋਣਗੇ |

ਪਿਛਲੀ ਖ਼ਬਰ ਇੰਮੀਗ੍ਰੇਸ਼ਨ ਏਜੰਟ ਖ਼ੁਦਕੁਸ਼ੀ ਦੇ ਮਾਮਲੇ 'ਚ ਏ. ਆਈ. ਜੀ. ਵਲੋਂ ਦਾਇਰ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਅੱਜ <br/> ਅਗਲੀ ਖ਼ਬਰ ਹਾਈ ਕੋਰਟ ਵਲੋਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਦਿਹਾੜੀਦਾਰ ਕਰਮਚਾਰੀਆਂ ਨੂੰ ਨਿਯਮਤ ਕਰਨ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।