02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪੰਜਾਬ 'ਚ ਹੜ੍ਹਾਂ ਦੀ ਸਥਿਤੀ ਲਈ ਰਾਜ ਸਰਕਾਰ ਜ਼ਿੰਮੇਵਾਰ-ਚੰਦੂਮਾਜਰਾ

ਅਜੀਤ ਡੈਸਕ 03-09-2025

ਸੰਗਰੂਰ, 2 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਲਈ ਸਿੱਧੇ ਤੌਰ 'ਤੇ ਰਾਜ ਸਰਕਾਰ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਜੇ ਸਹੀ ਕਦਮ ਪੁੱਟੇ ਹੁੰਦੇ ਤਾਂ ਅੱਜ ਇਹ ਨੌਬਤ ਨਾ ਆਉਂਦੀ | ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਮੁੱਖ ਮੰਤਰੀ ਜਾਂ ਮੰਤਰੀ ਨੇ ਕੇਂਦਰ ਪਾਸ ਰਾਹਤ ਲਈ ਪਹੁੰਚ ਨਹੀਂ ਕੀਤੀ | ਉਲਟਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖ਼ੁਦ ਮੁੱਖ ਮੰਤਰੀ ਨੂੰ ਫ਼ੋਨ ਕਰਕੇ ਰਾਹਤ ਭੇਜਣ ਦਾ ਭਰੋਸਾ ਦਿਵਾਇਆ ਹੈ | ਉਨ੍ਹਾਂ ਕਿਹਾ ਕਿ 2023 ਵਿਚ ਹੜ੍ਹ ਆਫ਼ਤ ਫ਼ੰਡ ਵਰਤਿਆ ਨਹੀਂ ਗਿਆ | ਨਤੀਜੇ ਵਜੋਂ ਲੋਕਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪਿਆ | ਹੁਣ ਵੀ ਰਾਜ ਵਿਚ ਪੈਦਾ ਹੋਏ ਹਾਲਾਤ ਦੀ ਮੁੱਢਲੀ ਰਿਪੋਰਟ ਰਾਜ ਸਰਕਾਰ ਨੇ 15 ਦਿਨ ਦੇ ਅੰਦਰ-ਅੰਦਰ ਭੇਜਣੀ ਹੁੰਦੀ ਹੈ, ਜੋ ਹੁਣ ਤੱਕ ਨਹੀਂ ਭੇਜੀ ਗਈ |

ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼ ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਲਜਿੰਦਰ ਸਿੰਘ <br/> ਅਗਲੀ ਖ਼ਬਰ ਐਲ.ਆਈ.ਸੀ. ਵਲੋਂ 69ਵੀਂ ਵਰ੍ਹੇਗੰਢ 'ਤੇ ਮਹੱਤਵਪੂਰਨ ਮੀਲ ਪੱਥਰ ਸਥਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।