02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨਵਾਂਗਾਓਾ ਕੈਬ ਡਰਾਈਵਰ ਅਗਵਾ ਤੇ ਹੱਤਿਆ ਮਾਮਲੇ 'ਚ ਜੈਸ਼-ਏ-ਮੁਹੰਮਦ ਮਾਡਿਊਲ ਦਾ ਪਰਦਾਫਾਸ਼-ਤਿੰਨ ਗਿ੍ਫ਼ਤਾਰ <br/>

ਅਜੀਤ ਡੈਸਕ 03-09-2025

ਐੱਸ. ਏ. ਐੱਸ. ਨਗਰ, 2 ਸਤੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਕੈਬ ਡਰਾਈਵਰ ਅਨਿਲ ਕੁਮਾਰ ਦੀ ਅਗਵਾ ਉਪਰੰਤ ਹੱਤਿਆ ਮਾਮਲੇ ਨੂੰ ਹੱਲ ਕਰਦਿਆ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇ. ਈ. ਐਮ.) ਨਾਲ ਜੁੜੇ ਇਕ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਜੰਮੂ-ਕਸ਼ਮੀਰ ਦੇ ਰਹਿਣ ਵਾਲੇ 3 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮਾਮਲੇ ਦੀ ਜਾਂਚ ਦੌਰਾਨ ਬਟਾਲਾ ਤੋਂ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਹਿਲ ਬਸ਼ੀਰ (19) ਵਾਸੀ ਹੰਦਵਾੜਾ ਲੰਗੇਟ ਕੁਪਵਾੜਾ, ਮੁਨੀਸ਼ ਸਿੰਘ ਉਰਫ਼ ਅੰਸ਼ (22) ਵਾਸੀ ਡੋਡਾ ਅਤੇ ਏਜਾਜ਼ ਅਹਿਮਦ ਖ਼ਾਨ ਉਰਫ਼ ਵਸੀਮ (22) ਵਾਸੀ ਮੰਜਪੁਰਾ ਕਲਾਮਾਬਾਦ ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਮਿ੍ਤਕ ਦੀ ਚੋਰੀ ਹੋਈ ਸਵਿਫਟ ਡਿਜ਼ਾਇਰ ਕਾਰ ਅਤੇ ਅਪਰਾਧ ਵਿਚ ਵਰਤੀ ਗਈ .32 ਬੋਰ ਦੀ ਦੇਸੀ ਪਿਸਤੌਲ ਬਰਾਮਦ ਕਰ ਲਈ ਹੈ | ਮੁਹਾਲੀ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਰੂਪਨਗਰ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਮੁਲਜ਼ਮਾਂ ਨੇ ਕੈਬ ਡਰਾਈਵਰ ਦੀ ਗੱਡੀ ਨੂੰ ਅਗਵਾ ਕੀਤਾ ਸੀ | ਕੈਬ ਚਾਲਕ ਵਲੋਂ ਵਿਰੋਧ ਕਰਨ 'ਤੇ ਮੁਲਜਮਾਂ ਨੇ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਨੂੰ ਪਿੰਡ ਕੰਡਿਆਲੀ ਨੇੜੇ ਸੁੱਟ ਕੇ ਫ਼ਰਾਰ ਹੋ ਗਏ ਸਨ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਉਨ੍ਹਾਂ ਨੇ ਚੰਡੀਗੜ੍ਹ ਰੇਲਵੇ ਸਟੇਸ਼ਨ ਜਾਣ ਦੇ ਬਹਾਨੇ ਖਰੜ ਤੋਂ ਕੈਬ ਬੁੱਕ ਕੀਤੀ ਸੀ ਅਤੇ ਬਾਅਦ ਵਿਚ ਉਹ ਡਰਾਈਵਰ ਨੂੰ ਫੇਜ਼-3ਬੀ2 ਰਾਹੀਂ ਏਅਰਪੋਰਟ ਰੋਡ 'ਤੇ ਲੈ ਕੇ ਗਏ, ਜਿਸ ਤੋਂ ਅੱਗੇ ਜਾ ਕੇ ਉਨ੍ਹਾਂ ਕਾਰ ਦੀ ਲੁੱਟ ਅਤੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ | ਐਸ. ਐਸ. ਪੀ. ਮੁਹਾਲੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਮੁਲਜ਼ਮਾਂ ਵਲੋਂ ਦਿੱਤੀ ਗਈ ਜਾਣਕਾਰੀ 'ਤੇ ਪੁਲਿਸ ਟੀਮਾਂ ਨੇ ਅੱਜ ਮਿ੍ਤਕ ਕੈਬ ਚਾਲਕ ਦੀ ਲਾਸ਼ ਬਰਾਮਦ ਕਰ ਲਈ ਹੈ | ਸੂਤਰਾਂ ਅਨੁਸਾਰ ਅੱਜ ਖਰੜ ਇਲਾਕਾ ਮੈਜਿਸਟ੍ਰੇਟ ਅੱਗੇ ਮੁਲਜ਼ਮਾਂ ਨੂੰ ਪੇਸ਼ ਕੀਤੇ ਜਾਣ 'ਤੇ ਅਦਾਲਤ ਨੇ ਉਨ੍ਹਾਂ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਡੀ. ਜੀ. ਪੀ. ਗੌਰਵ ਯਾਦਵ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਮੁਲਜ਼ਮ ਸਾਹਿਲ ਬਸ਼ੀਰ ਜੰਮੂ-ਕਸ਼ਮੀਰ ਦੇ ਕਲਾਮਾਬਾਦ ਥਾਣੇ ਵਿਚ ਯੂ. ਏ. ਪੀ. ਏ. ਅਤੇ ਆਰਮਜ਼ ਐਕਟ ਤਹਿਤ ਦਰਜ ਇਕ ਮਾਮਲੇ ਵਿਚ ਲੋੜੀਂਦਾ ਹੈ, ਜਦਕਿ ਉਸ ਦੇ ਭਰਾ ਸਜਾਦ ਅਹਿਮਦ ਸ਼ਾਹ ਨੂੰ ਜੰਮੂ ਕਸ਼ਮੀਰ ਪੁਲਿਸ ਵਲੋਂ ਪਹਿਲਾਂ ਹੀ ਦੋ ਪਿਸਤੌਲਾਂ ਅਤੇ ਏ. ਕੇ. 47 ਦੇ ਕਾਰਤੂਸਾਂ ਸਮੇਤ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ | ਪੁਲਿਸ ਅਨੁਸਾਰ ਉਕਤ ਦੋਵਾਂ ਮੁਲਜ਼ਮਾਂ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਓਵਰਗਰਾਊਾਡ ਵਰਕਰਾਂ ਵਜੋਂ ਹੋਈ ਹੈ |

ਪਿਛਲੀ ਖ਼ਬਰ ਪਹਿਲਾਂ ਬਿਆਸ ਨੇ ਕੀਤਾ ਤਬਾਹ ਤੇ ਹੁਣ ਸਤਲੁਜ ਦਰਿਆ ਚੜ੍ਹ ਆਇਆ ਅਗਲੀ ਖ਼ਬਰ ਮਜੀਠੀਆ ਦੀ ਬੈਰਕ ਬਦਲੀ ਸੰਬੰਧੀ ਅਰਜ਼ੀ 'ਤੇ ਫ਼ੈਸਲਾ ਹੁਣ 6 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।