02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਅਕਾਲੀ ਦਲ ਦੇ ਹੜ੍ਹ ਰਾਹਤ ਕੇਂਦਰ ਨੇ ਜਲੰਧਰ 'ਚ ਕੰਮ ਕਰਨਾ ਕੀਤਾ ਸ਼ੁਰੂ-ਸੁਖਬੀਰ <br/>

ਅਜੀਤ ਡੈਸਕ 03-09-2025

ਚੰਡੀਗੜ੍ਹ, 2 ਸਤੰਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪਾਰਟੀ ਵਲੋਂ ਜਲੰਧਰ ਵਿਚ ਸਥਾਪਿਤ ਕੀਤੇ ਹੜ੍ਹ ਰਾਹਤ ਕੇਂਦਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਸੂਬੇ ਦੇ ਹੜ੍ਹ ਮਾਰੇ ਇਲਾਕੇ ਵਿਚ ਰਾਹਤ ਸਮੱਗਰੀ ਵੰਡਣ ਵਾਸਤੇ ਨੋਡਲ ਪੁਆਇੰਟ ਵਜੋਂ ਕੰਮ ਕਰੇਗਾ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹੜ੍ਹ ਰਾਹਤ ਕੇਂਦਰ ਹਰਿੰਦਰ ਫਾਰਮਜ਼ ਵਿਖੇ ਸਥਾਪਿਤ ਕੀਤਾ ਗਿਆ ਹੈ ਅਤੇ ਕੋਈ ਵੀ ਹੜ੍ਹ ਰਾਹਤ ਸਮੱਗਰੀ ਲੈਣ ਵਾਸਤੇ ਸੰਪਰਕ ਕਰ ਸਕਦਾ ਹੈ | ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਕੇਡਰ ਤੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੇਂਦਰ ਵਿਚ ਰਾਹਤ ਸਮੱਗਰੀ ਖੁੱਲ੍ਹੇ ਦਿਲ ਨਾਲ ਦਾਨ ਦੇਣ | ਉਨ੍ਹਾਂ ਕਿਹਾ ਕਿ ਜੋ ਕੋਈ ਵੀ ਰਾਹਤ ਸਮੱਗਰੀ ਦਾਨ ਦੇਣਾ ਚਾਹੁੰਦਾ ਹੈ ਕਿ ਉਹ ਇਸ ਵਾਸਤੇ ਰਾਹਤ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ |

ਪਿਛਲੀ ਖ਼ਬਰ ਨਵੇਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਇਸੇ ਮਹੀਨੇ ਬਣਾ ਲਈ ਜਾਵੇਗੀ-ਗਿਆਨੀ ਹਰਪ੍ਰੀਤ ਸਿੰਘ <br/> ਅਗਲੀ ਖ਼ਬਰ ਗਾਇਕ ਆਰ. ਨੇਤ ਨੇ ਭੁਲੱਥ ਮੰਡ ਖੇਤਰ 'ਚ ਹੜ੍ਹ ਪੀੜਤਾਂ ਦੀ ਕੀਤੀ ਮਦਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।