02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗਾਇਕ ਆਰ. ਨੇਤ ਨੇ ਭੁਲੱਥ ਮੰਡ ਖੇਤਰ 'ਚ ਹੜ੍ਹ ਪੀੜਤਾਂ ਦੀ ਕੀਤੀ ਮਦਦ <br/>

ਅਜੀਤ ਡੈਸਕ 03-09-2025

ਨਡਾਲਾ, 2 ਸਤੰਬਰ (ਰਘਬਿੰਦਰ ਸਿੰਘ)-ਗਾਇਕ ਆਰ. ਨੇਤ ਆਪਣੀ ਟੀਮ ਨਾਲ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਮੰਡ ਖੇਤਰ ਪੁੱਜੇ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੂਕਾ ਮੰਡ 'ਚ ਸਥਾਪਿਤ ਰਾਹਤ ਕੇਂਦਰ ਵਿਚ ਸਮਗਰੀ ਭੇਟ ਕੀਤੀ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦਾ ਦਰਦ ਵੇਖਿਆ ਨਹੀਂ ਜਾਂਦਾ ਜੇ ਹੋਰ ਵੀ ਲੋੜ ਪਈ ਤਾਂ ਸਾਡੀ ਟੀਮ ਵਲੋਂ ਮਦਦ ਕੀਤੀ ਜਾਵੇਗੀ | ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਗਾਇਕ ਆਰ. ਨੇਤ ਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਕਿੱਕੀ ਪੱਡਾ, ਸਤਕਰਨ ਖੋਸਾ, ਖ਼ੁਸ਼ਦੀਪ ਖਹਿਰਾ, ਰੋਮੀ ਬਾਜਵਾ, ਸਹਿਜ ਚੀਮਾ, ਉਂਕਾਰ ਸਾਹੀ, ਵਿਕਾਸਦੀਪ ਸਿੰਘ, ਜੋਬਨ ਢਿੱਲੋਂ, ਸੋਨੀ ਘੋਤੜਾ, ਯੁਵਰਾਜ ਭੁੱਲਰ, ਰਮਨ ਵਡਾਲਾ, ਜਸਵਿੰਦਰ ਸਿੰਘ ਕੂਕਾ ਤੇ ਹੋਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ ਦੇ ਹੜ੍ਹ ਰਾਹਤ ਕੇਂਦਰ ਨੇ ਜਲੰਧਰ 'ਚ ਕੰਮ ਕਰਨਾ ਕੀਤਾ ਸ਼ੁਰੂ-ਸੁਖਬੀਰ <br/> ਅਗਲੀ ਖ਼ਬਰ ਪੰਜਾਬ 'ਚ ਹੜ੍ਹਾਂ ਨਾਲ ਹੋਈ ਤਬਾਹੀ ਦੀ ਮਦਦ ਲਈ ਕੀ ਅੱਗੇ ਆਵੇਗੀ ਕੇਂਦਰ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।