12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਇਕੋ ਰਾਤ ਚੋਰਾਂ ਨੇ ਤਿੰਨ ਦੁਕਾਨਾਂ 'ਚੋਂ ਨਕਦੀ ਤੇ ਹੋਰ ਕੀਮਤੀ ਸਾਮਾਨ ਕੀਤਾ ਚੋਰੀ

ਅਜੀਤ ਡੈਸਕ 31-12-2025
ਫ਼ਰੀਦਕੋਟ, 30 ਦਸੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਲੋਂ ਹਾਲੇ ਪਿਛਲੀਆਂ ਚੋਰੀਆਂ ਦੇ ਮਾਮਲੇ ਸੁਲਝੇ ਨਹੀਂ ਸਨ ਕਿ ਇਕ ਵਾਰ ਮੁੜ ਸ਼ਹਿਰ ਅੰਦਰ ਚੋਰਾਂ ਨੇ ਅਪਣਾ ਕੰਮ ਸ਼ੁਰੂ ਕਰ ਦਿੱਤਾ ਹੈ | ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ 'ਚ ਮੁੜ ਸਹਿਮ ਦਾ ਮਾਹੌਲ ਬਣ ਗਿਆ | ਕੱਲ੍ਹ ਸ਼ਹਿਰ ਅੰਦਰ ਇਕੋ ਰਾਤ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਿਥੇ ਇਕ ਦੁਕਾਨ ਦਾ ਸ਼ਟਰ ਤੋੜਨ 'ਚ ਚੋਰ ਨਾਕਾਮ ਰਹੇ ਪਰ ਦੋ ਹੋਰ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ | ਚੋਰਾਂ ਵਲੋਂ ਜੁਬਲੀ ਸਿਨੇਮਾ ਮਾਰਕੀਟ 'ਚ ਪਹਿਲਾਂ ਇਕ ਹਲਵਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਿਥੇ ਉਹ ਸ਼ਟਰ ਤੋੜਨ 'ਚ ਨਾਕਾਮ ਰਹੇ ਪਰ ਉਸੇ ਮਾਰਕੀਟ 'ਚ ਇਕ ਸਪੇਅਰ ਪਾਰਟਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰ ਗੱਲੇ 'ਚ ਪਈ ਨਕਦੀ ਤੋਂ ਇਲਾਵਾ ਮੰਦਰ 'ਚ ਰੱਖੇ ਪੈਸਿਆਂ ਦੀ ਗੋਲਕ ਵੀ ਚੁੱਕ ਕੇ ਲੈ ਗਏ | ਹਾਲੇ ਹੋਰ ਕੀ ਕੀ ਚੋਰ ਲੈ ਗਏ ਇਹ ਬਾਅਦ 'ਚ ਪਤਾ ਲੱਗੇਗਾ | ਇਸੇ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ 'ਚ ਚੋਰਾਂ ਦੀ ਤਸਵੀਰ ਵੀ ਰਿਕਾਰਡ ਹੋ ਗਈ | ਉਥੇ ਸ਼ਹਿਰ ਦੇ ਅੰਦਰ ਮਾਲ ਰੋਡ 'ਤੇ ਭਾਂਡਿਆਂ ਵਾਲੀ ਦੁਕਾਨ ਦੀ ਛੱਤ ਤੋਂ ਚੋਰ ਅੰਦਰ ਵੜੇ ਜਿਨ੍ਹਾਂ ਨੇ ਦੁਕਾਨ ਅੰਦਰ ਪਈ ਨਕਦੀ, ਲੈਪਟਾਪ ਅਤੇ ਕੁਝ ਕੀਮਤੀ ਭਾਂਡੇ ਚੋਰੀ ਕੀਤੇ | ਇਨ੍ਹਾਂ ਹੀ ਨਹੀਂ ਦੁਕਾਨ ਅੰਦਰ ਬਣੇ ਬਾਥਰੂਮ ਦੀਆਂ ਟੂਟੀਆਂ ਵੀ ਲਾਹ ਕੇ ਚੋਰ ਲੈ ਗਏ | ਫਿਲਹਾਲ ਪੁਲਿਸ ਵਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੋ ਚੋਰਾਂ ਦੀ ਪੈੜ ਨੱਪੀ ਜਾ ਸਕੇ |
ਪਿਛਲੀ ਖ਼ਬਰ ਨੌਵਜਾਨ ਆਗੂ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ 'ਆਪ' ਦੇ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਨਰੇਸ਼ ਸੇਠੀ ਪ੍ਰੈੱਸ ਕਲੱਬ ਗੰਗਸਰ ਜੈਤੋ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।