12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਰੇਸ਼ ਸੇਠੀ ਪ੍ਰੈੱਸ ਕਲੱਬ ਗੰਗਸਰ ਜੈਤੋ ਦੇ ਪ੍ਰਧਾਨ ਬਣੇ

ਅਜੀਤ ਡੈਸਕ 31-12-2025
ਜੈਤੋ, 30 ਦਸੰਬਰ (ਪੱਤਰ ਪ੍ਰੇਰਕ)-ਪ੍ਰੈਸ ਕਲੱਬ ਗੰਗਸਰ ਜੈਤੋ ਦੀ ਸਾਲਾਨਾ ਚੋਣ ਲਾਇਨ ਕਲੱਬ ਗਊਸ਼ਾਲਾ ਰੋਡ ਵਿਖੇ ਹੋਈ | ਜਨਰਲ ਸਕੱਤਰ ਸਤਵਿੰਦਰ ਪਾਲ ਸਿੰਘ ਅੰਗਰੋਈਆ ਨੇ ਪਿਛਲੇ ਸਾਲ ਦੀ ਰਿਪੋਰਟ ਹਾਊਸ ਵਿਚ ਰੱਖੀ | ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਨਰੇਸ਼ ਸੇਠੀ ਨੂੰ ਸਾਲ 2026 ਲਈ ਪ੍ਰਧਾਨ ਚੁਣਿਆ | ਹਾਉਸ ਨੇ ਨਵੀਂ ਟੀਮ ਦੇ ਅਹੁਦੇਦਾਰ ਚੁਣਨ ਦਾ ਅਧਿਕਾਰ ਨਵੇਂ ਪ੍ਰਧਾਨ ਨਰੇਸ਼ ਸੇਠੀ ਨੂੰ ਦਿੱਤਾ | ਨਵ ਨਿਯੁਕਤ ਪ੍ਰਧਾਨ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਨਵੀਂ ਟੀਮ ਦਾ ਗਠਨ ਜਲਦੀ ਹੀ ਕੀਤਾ ਜਾਵੇਗਾ | ਉਨ੍ਹਾਂ ਆਖਿਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ, ਇਮਾਨਦਾਰੀ ਤੇ ਦਿਆਨਤਦਾਰੀ ਦੇ ਨਾਲ ਨਿਭਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਗੁਰਮੀਤਪਾਲ ਸ਼ਰਮਾ ਰੋੜੀਕਪੂਰਾ, ਅਸ਼ੋਕ ਜਿੰਦਲ, ਸਤਵਿੰਦਰ ਪਾਲ ਸਿੰਘ ਅੰਗਰੋਈਆ ਜਨਰਲ ਸਕੱਤਰ, ਰੇਸ਼ਮ ਵੜਤੀਆ, ਸ਼ਮਿੰਦਰ ਸਿੰਘ ਅਰੋੜਾ ਰੋੜੀਕਪੂਰਾ, ਕਰਨ ਬਰਾੜ, ਸੰਧੀਰ ਬਰਗਾੜੀ, ਸਵਰਨ ਨਿਆਮੀਵਾਲਾ, ਗੁਰਸ਼ਾਨਜੀਤ ਸਿੰਘ ਐਡਵੋਕੇਟ, ਹਰਮੇਲ ਪ੍ਰੀਤ, ਅਸ਼ੋਕ ਧੀਰ, ਰਮਨ ਸਿੰਘ ਭੂਰਾ ਅਤੇ ਲਵਰਾਜ ਸ਼ਰਮਾ ਬਾਜਾਖਾਨਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਇਕੋ ਰਾਤ ਚੋਰਾਂ ਨੇ ਤਿੰਨ ਦੁਕਾਨਾਂ 'ਚੋਂ ਨਕਦੀ ਤੇ ਹੋਰ ਕੀਮਤੀ ਸਾਮਾਨ ਕੀਤਾ ਚੋਰੀ ਅਗਲੀ ਖ਼ਬਰ ਫ਼ਰੀਡਮ ਫ਼ਾਈਟਰ ਉੱਤਰਾਧਿਕਾਰੀ ਸੰਸਥਾ 26 ਜਨਵਰੀ ਮੌਕੇ ਸਨਮਾਨ ਲੈਣ ਦਾ ਬਾਈਕਾਟ ਕਰੇਗੀ-ਅਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।