ਬਰਗਾੜੀ, 9 ਦਸਬੰਰ (ਸੁਖਰਾਜ ਸਿੰਘ ਗੋਂਦਾਰਾ)-ਚੋਣਾਂ ਦਾ ਸਮਾਂ ਨਜ਼ਦੀਕ ਆਉਣ ਕਾਰਨ ਸਿਆਸੀ ਪਾਰਟੀਆਂ ਵਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ | ਇਸ ਲੜੀ ਤਹਿਤ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਜ਼ੋਨ ਪੰਜਗਰਾਈਾ ਕਲਾਂ ਤੋਂ ਕਾਂਗਰਸੀ ਉਮੀਦਵਾਰ ਸਾਬਕਾ ਸਰਪੰਚ ਰਾਮ ਸਿੰਘ ਪੰਜਗਰਾਈਾ ਦੇ ਹੱਕ 'ਚ ਕਸਬਾ ਬਰਗਾੜੀ ਵਿਖੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਬਰਾੜ ਦੀ ਅਗਵਾਈ 'ਚ ਘਰ-ਘਰ ਜਾ ਕਿ ਵੋਟਰਾਂ ਨਾਲ ਰਾਬਤਾ ਕਾਇਮ ਕਰਕੇ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਰਣਜੀਤ ਸਿੰਘ ਘਾਰੂ, ਪ੍ਰਧਾਨ ਬਲਵੀਰ ਸਿੰਘ, ਗੁਰਚਰਨ ਸਿੰਘ ਢਿੱਲੋਂ, ਜੇ.ਈ. ਸੁਖਮੰਦਰ ਸਿੰਘ, ਲਖਵੀਰ ਸਿੰਘ ਘੱਕੀ, ਵੀਰ ਚੰਦ ਸ਼ਰਮਾ ਪੰਚ, ਜੈਪਾਲ ਸ਼ਰਮਾ, ਗੁਰਦਿਆਲ ਸਿੰਘ, ਗੁਰਭਗਤ ਸਿੰਘ ਢਿੱਲੋਂ, ਬਲਵੰਤ ਸਿੰਘ ਫੌਜ਼ੀ, ਮਨਜੀਤ ਸਿੰਘ, ਲਾਲਾ ਸਿੰਘ, ਗੁਰਸੇਵਕ ਸਿੰਘ ਬਰਾੜ, ਰਮੇਸ਼ ਸ਼ਰਮਾ, ਗੁਰਜੰਟ ਸ਼ਰਮਾ, ਸੁਖਦੇਵ ਸਿੰਘ ਗੋਂਦਾਰਾ, ਬਲਦੇਵ ਸਿੰਘ ਗੋਂਦਾਰਾ, ਗੁਰਸੇਵਕ ਸਿੰਘ ਗੋਂਦਾਰਾ, ਭੁਪਿੰਦਰ ਸ਼ਰਮਾ, ਬੂਟਾ ਢਿੱਲੋਂ, ਰਪਿੰਦਰ ਬਰਾੜ, ਰਿੰਪਾ ਢਿੱਲੋਂ, ਗੁਜਰ ਬਰਾੜ, ਧੀਰਾ ਢਿੱਲੋਂ, ਸਤਿੰਦਰ ਸਿੰਘ ਬਰਾੜ, ਬਾਬੂ ਸਿੰਘ ਆਦਿ ਹਾਜ਼ਰ ਸਨ |