21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਅਜੇਪਾਲ ਸਿੰਘ ਸੰਧੂ ਵਲੋਂ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਵੱਖ-ਵੱਖ ਪਿੰਡਾਂ 'ਚ ਚੋਣ ਮੀਟਿੰਗਾਂ

ਅਜੀਤ ਡੈਸਕ 10-12-2025
ਕੋਟਕਪੂਰਾ, 9 ਦਸੰਬਰ (ਮੇਘਰਾਜ)-ਅੱਜ ਕਾਂਗਰਸ ਪਾਰਟੀ ਦੇ ਹਲਕਾ ਕੋਟਕਪੂਰਾ ਦੇ ਇੰਚਾਰਜ ਅਜੇਪਾਲ ਸਿੰਘ ਸੰਧੂ ਵਲੋਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੰਧਵਾਂ ਤੋਂ ਉਮੀਦਵਾਰ ਐਡਵੋਕੇਟ ਗੁਰਬਿੰਦਰ ਕੌਰ ਤੇ ਬਲਾਕ ਸੰਮਤੀ ਕੋਟਕਪੂਰਾ ਦਿਹਾਤੀ ਦੇ ਉਮੀਦਵਾਰ ਗੁਰਸੇਵਕ ਸਿੰਘ ਸਾਬਕਾ ਸਰਪੰਚ ਦੇ ਹੱਕ 'ਚ ਵੱਖ-ਵੱਖ ਪਿੰਡਾਂ ਲਾਲੇਆਣਾ, ਢਾਬ ਗੁਰੂ ਕੀ, ਨਾਨਕਸਰ, ਢੀਮਾਂਵਾਲੀ, ਬਾਹਮਣਵਾਲਾ ਸਮੇਤ ਹੋਰ ਪਿੰਡਾਂ 'ਚ ਪਾਰਟੀ ਵਰਕਰਾਂ ਤੇ ਪਿੰਡ ਵਾਸੀਆਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ | ਪਿੰਡ ਬਾਹਮਣਵਾਲਾ ਵਿਖੇ ਪਿੰਡ ਵਾਸੀਆਂ ਨੂੰ ਅਜੇਪਾਲ ਸਿੰਘ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਪੁਰਾਣੀ ਪਾਰਟੀ ਹੈ ਜਿਸ 'ਚ ਹਰ ਵਰਕਰ ਤੇ ਨਾਗਰਿਕ ਨੂੰ ਸਤਿਕਾਰ ਮਿਲਦਾ ਹੈ | ਉਨ੍ਹਾਂ ਹਾਜ਼ਰ ਵਾਸੀਆਂ ਨੂੰ ਅਪੀਲ ਕੀਤੀ ਕਿ 14 ਦਸੰਬਰ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਵੋਟਾਂ ਪਾ ਕੇ ਜਿਤਾਉਣ | ਇਸ ਮੌਕੇ ਸਾਬਕਾ ਵਾਈਸ ਚੇਅਰਮੈਨ ਅਜਾਇਬ ਸਿੰਘ ਚਹਿਲ, ਸਾਬਕਾ ਸਰਪੰਚ ਸ਼ਗਨਦੀਪ ਕੌਰ, ਨਿਰਮਲ ਸਿੰਘ ਫ਼ੌਜੀ, ਅਮਨਦੀਪ ਸ਼ਰਮਾ, ਸਾਬਕਾ ਪੰਚ ਹੰਸਦੀਨ ਤੇ ਪਰਮਜੀਤ ਸਿੰਘ ਮਾਨ, ਰਾਜਿੰਦਰ ਕੁਮਾਰ ਲੱਡੂ, ਗੁਰਬਿੰਦਰ ਸਿੰਘ ਬਰਾੜ, ਸੁੱਖਾ ਖਾਰਾ, ਕੁਲਦੀਪ ਸਿੰਘ ਬਰਾੜ, ਬਘੇਲ ਸਿੰਘ ਬਰਾੜ, ਸੁਰਿੰਦਰ ਕੁਮਾਰ, ਰਮਨ ਸੰਧੂ, ਵਿੱਕੀ ਮੈਣੀ, ਦਲਜੀਤ ਕੁਮਾਰ, ਅੰਗਰੇਜ਼ ਸਿੰਘ ਬਰਾੜ, ਜਗਸੀਰ ਸਿੰਘ ਬਰਾੜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਕਾਂਗਰਸੀ ਉਮੀਦਵਾਰ ਰਾਮ ਸਿੰਘ ਦੇ ਹੱਕ 'ਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਅਗਲੀ ਖ਼ਬਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਸਰਾਵਾਂ ਜ਼ੋਨ ਤੋਂ ਉਮੀਦਵਾਰਾਂ ਦੀ ਚੋਣ ਮੁਹਿੰਮ ਭਖਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।