21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪੰਜਾਬੀ ਲੇਖਕ ਮੰਚ ਵਲੋਂ ਸਾਲਾਨਾ ਸਮਾਗਮ

ਅਜੀਤ ਡੈਸਕ 10-12-2025
ਬਿਸਮਿਲ ਫ਼ਰੀਦਕੋਟੀ ਐਵਾਰਡ-2025 ਸੁਲੱਖਣ ਸਰਹੱਦੀ ਨੂੰ ਮਿਲਿਆ
ਫ਼ਰੀਦਕੋਟ, 9 ਦਸੰਬਰ (ਸਤੀਸ਼ ਬਾਗ਼ੀ)-ਸਥਾਨਕ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬੀ ਲੇਖਕ ਮੰਚ ਫ਼ਰੀਦਕੋਟ ਵਲੋਂ ਸਾਲਾਨਾ 'ਬਿਸਮਿਲ' ਸਾਹਿਤਕ ਸਮਾਗਮ ਮੰਚ ਦੇ ਪ੍ਰਧਾਨ ਮਨਜਿੰਦਰ ਸਿੰਘ ਅਤੇ ਜਨਰਲ ਸਕੱਤਰ ਡਾ. ਧਰਮ ਪ੍ਰਵਾਨਾ ਦੀ ਅਗਵਾਈ ਵਿਚ ਕਰਵਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਐਡਵੋਕੇਟ ਕੁਲਇੰਦਰ ਸਿੰਘ ਸੇਖੋਂ ਤੇ ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਸੀਨੀਅਰ ਵਾਈਸ ਪ੍ਰਧਾਨ ਟਿੱਲਾ ਬਾਬਾ ਫ਼ਰੀਦ ਰਲੀਜੀਅਸ ਐਂਡ ਚੈਰੀਟੇਬਲ ਸੁਸਾਇਟੀ ਸਨ ਤੇ ਸਮਾਗਮ ਦੀ ਪ੍ਰਧਾਨਗੀ ਵਿਜੇ ਵਿਵੇਕ ਪ੍ਰਸਿੱਧ ਗਜ਼ਲਗੋ ਨੇ ਕੀਤੀ | ਪ੍ਰਧਾਨਗੀ ਮੰਡਲ ਵਿਚ ਡਾਕਟਰ ਗੁਰਚਰਨ ਕੌਰ ਕੋਚਰ, ਦੀਪ ਲੁਧਿਆਣਵੀ ਅਤੇ ਸੁਰਿੰਦਰਪ੍ਰੀਤ ਘਣੀਆਂ ਹਾਜ਼ਰ ਸਨ ਜਦਕਿ ਵਿਸ਼ੇਸ਼ ਮਹਿਮਾਨਾਂ ਵਿਚ ਡਾਕਟਰ ਪ੍ਰਵੀਨ ਕੁਮਾਰ ਗੁਪਤਾ, ਐਡਵੋਕੇਟ ਰਣਧੀਰ ਧੀਰ ਸੂਰੇਵਾਲੀਆ, ਸਰਬਜੀਤ ਸਿੰਘ ਬਰਾੜ ਰਿਟਾ: ਬੀ.ਡੀ.ਪੀ.ਓ, ਪਵਨ ਕੁਮਾਰ ਸ਼ਰਮਾ ਹਰੀ ਨੌ, ਹਰਦੀਪ ਸਿੰਘ ਫਿੱਡੂ ਅੰਤਰਰਾਸ਼ਟਰੀ ਕੁਸ਼ਤੀ ਕੋਚ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ, ਪਿ੍ੰਸੀਪਲ ਕੁਲਦੀਪ ਕੌਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਮੰਚ ਸੰਚਾਲਨ ਕਰ ਰਹੇ ਪਵਨ ਸ਼ਰਮਾ ਨੇ ਸਮਾਗਮ ਦੀ ਸ਼ੁਰੂਆਤ ਬੂਟਾ ਸਿੰਘ ਅਰਾਈਆਂਵਾਲਾ ਦੇ ਧਾਰਮਿਕ ਗੀਤ ਨਾਲ ਕਰਵਾਈ | ਇਸ ਤੋਂ ਬਾਅਦ ਵਤਨਵੀਰ ਜ਼ਖ਼ਮੀ, ਜੀਤ ਕੰਮੇਆਣਾ, ਸਿਕੰਦਰ ਚੰਦਭਾਨ, ਊਸ਼ਾ ਤਨੇਜਾ, ਪ੍ਰਸਿੱਧ ਗਾਇਕ ਸੰਧੂ ਸੁਰਜੀਤ, ਪਾਲ ਰਸੀਲਾ, ਜਰਨੈਲ ਬਾਘਾ, ਜੇ ਪੀ. ਸਿੰਘ ਨੇ ਵੀ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ | ਇਸ ਤੋਂ ਬਾਅਦ ਮੰਚ ਸੰਚਾਲਨ ਡਾਕਟਰ ਧਰਮ ਪ੍ਰਵਾਨਾ ਨੇ ਕਰਦਿਆਂ ਕਵੀ ਦਰਬਾਰ ਸ਼ੁਰੂ ਕਰਵਾਇਆ | ਸਮਾਗਮ ਦੌਰਾਨ ਪ੍ਰਵਾਸੀ ਲੇਖਕ ਸੁਲੱਖਣ ਸਿੰਘ ਮੈਹਮੀ ਦਾ ਸੁਲਘਦੇ ਅਹਿਸਾਸ (ਗ਼ਜ਼ਲ ਸੰਗ੍ਰਹਿ) ਪੁਸਤਕ ਵੀ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ | ਇਸ ਤੋਂ ਬਾਅਦ 'ਬਿਸਮਿਲ' ਫ਼ਰੀਦਕੋਟੀ ਐਵਾਰਡ-2025 ਪ੍ਰਸਿੱਧ ਗਜ਼ਲਗੋ ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਨੂੰ ਜਿਸ ਵਿਚ ਨਕਦ ਰਾਸ਼ੀ, ਮੋਮੈਟੋ, ਲੋਈ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੀਤ ਕੰਮੇਆਣਾ, ਕਸ਼ਮੀਰ ਸਿੰਘ ਲੱਕੀ ਕੰਮੇਆਣਾ, ਸਵਰਨ ਸਿੰਘ, ਬਲਵਿੰਦਰ ਸਿੰਘ ਬਜਾਜ, ਕੁਲਇੰਦਰ ਸਿੰਘ ਸੇਖੋਂ, ਡਾ. ਪ੍ਰਵੀਨ ਕੁਮਾਰ ਗੁਪਤਾ, ਸੁਲੱਖਣ ਸਰਹੱਦੀ, ਗੁਰਿੰਦਰ ਸਿੰਘ ਮਹਿੰਦੀਰੱਤਾ, ਪੱਪੂ ਸ਼ਿਮਰੇ ਵਾਲਾ ਸੀਨੀਅਰ ਕਾਂਗਰਸ ਆਗੂ, ਬਲਬੀਰ ਸਿੰਘ ਧੀਰ, ਰਮੇਸ਼ ਕੌਂਸਲ, ਗੁਰਤੇਜ ਪੱਖੀ, ਸਾਹਿਬ ਕੰਮੇਆਣਾ, ਸੰਤੋਖ ਸਿੰਘ ਭਾਣਾ, ਪ੍ਰੋ. ਮੁਕੇਸ਼ ਭੰਡਾਰੀ, ਸੀ. ਪੀ. ਆਈ. ਫ਼ਰੀਦਕੋਟ ਦੇ ਪ੍ਰਧਾਨ ਅਸ਼ੋਕ ਕੌਸ਼ਲ, ਪ੍ਰੋ. ਗੁਪਤਾ, ਬਲਵਿੰਦਰ ਅÏਲਖ, ਪ੍ਰੋਫੈਸਰ ਬੀਰਇੰਦਰ ਸਿੰਘ ਸਰਾਂ, ਹਰਸੰਗੀਤ ਸਿੰਘ ਗਿੱਲ, ਭੋਲਾ ਪਿੱਪਲੀ ਵਾਲਾ, ਪਰਮ ਪੰਜਾਬੀ, ਕੇ.ਪੀ. ਸਿੰਘ ਸਰਾਂ, ਨੀਲਮ ਰਾਣੀ ਅਤੇ ਗਗਨਦੀਪ ਕੌਰ ਨੇ ਸ਼ਿਰਕਤ ਅਤੇ ਸਮਾਰੋਹ ਆਨੰਦ ਮਾਣਿਆ |


ਪਿਛਲੀ ਖ਼ਬਰ ਨਸ਼ਾ ਸਮੱਗਰੀ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਯੂਥ ਅਗੇਨਸਟ ਡਰੱਗ ਕੰਪੇਨ ਦੇ ਆਗਾਜ਼ 'ਚ ਜਾਗਰੂਕਤਾ ਰੈਲੀ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।