ਕੋਟਕਪੂਰਾ, 9 ਦਸੰਬਰ (ਮੇਘਰਾਜ)-ਅੱਜ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਭਾਸ਼ ਚੰਦਰ ਸ਼ਰਮਾ ਦੀ ਅਗਵਾਈ ਹੇਠ ਪੈਨਸ਼ਨਰਜ਼ ਦਫ਼ਤਰ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਰਣਜੀਤ ਸਿੰਘ ਦੀਪਕ ਵਲੋਂ ਕੀਤੀ ਗਈ | ਮੀਟਿੰਗ ਦੇ ਆਰੰਭ 'ਚ ਸਵ. ਗੁਰਦੀਪ ਸਿੰਘ ਸਾਬਕਾ ਲੈਕਚਰਾਰ ਤੇ ਹਰਤੇਜ ਸਿੰਘ ਦੀ ਅਚਾਨਕ ਮੌਤ 'ਤੇ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ 'ਚ ਬਾਜ ਸਿੰਘ, ਭੀਮ ਸੈਨ ਸ਼ਰਮਾ, ਹਰਦੀਪ ਸਿੰਘ ਕਟਾਰੀਆ ਤੇ ਬਲਵਿੰਦਰ ਸਿੰਘ ਸਮੇਤ ਹੋਰਾਂ ਤੇ ਹੋਰ ਸੇਵਾ-ਮੁਕਤ ਕਰਮਚਾਰੀਆਂ ਨੂੰ 16 ਫ਼ੀਸਦੀ ਡੀ.ਏ. ਦੀਆਂ ਕਿਸ਼ਤਾਂ, ਡੀ.ਏ ਦਾ ਬਕਾਇਆ, 2.59 ਗੁਣਾਕ ਅਨੁਸਾਰ ਪੁਰਾਣੀ ਪੈਨਸ਼ਨ ਦੀ ਬਹਾਲੀ ਨਾ ਕਰਨ 'ਤੇ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਤੇ ਆਉਣ ਵਾਲੇ ਸਮੇਂ 'ਚ ਪੈਨਸ਼ਨਰਜ਼ ਯੂਨੀਅਨ ਵਲੋਂ ਰੱਖੇ ਜਾਣ ਵਾਲੇ ਧਰਨਿਆਂ ਤੇ ਰੈਲੀਆਂ 'ਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੁਝਾਅ ਦਿੱਤਾ | ਉਪਰੰਤ ਦਸੰਬਰ ਮਹੀਨੇ 'ਚ ਜਨਮ ਲੈਣ ਵਾਲੇ ਸਤਵੰਤਬੀਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰੀਤਮ ਸਿੰਘ, ਸੁਰਿੰਦਰ ਕੁਮਾਰ, ਰਾਮਰੱਖਾ ਸਿੰਘ, ਤਾਰਾ ਸਿੰਘ ਹਰੀਨੌਂ, ਮਨਜੀਤ ਸਿੰਘ, ਨਛੱਤਰ ਸਿੰਘ, ਗੁਰਚਰਨ ਸਿੰਘ, ਮਨੋਹਰ ਲਾਲ, ਹਰਜਿੰਦਰ ਸਿੰਘ, ਜਗਦੇਵ ਸਿੰਘ, ਵਿਸਾਖਾ ਸਿੰਘ ਸਰਾਂ, ਮੁਕੰਦ ਸਿੰਘ, ਉਮ ਪ੍ਰਕਾਸ਼ ਸ਼ਰਮਾ, ਬੂਟਾ ਸਿੰਘ, ਹੇਮਰਾਜ, ਜਸਬੀਰ ਸਿੰਘ, ਉਜਾਗਰ ਸਿੰਘ, ਖਰੈਤੀ ਲਾਲ ਸ਼ਰਮਾ, ਬਲਵਿੰਦਰ ਸਿੰਘ ਹਰੀਨੌ ਆਦਿ ਹਾਜ਼ਰ ਸਨ |