ਫ਼ਰੀਦਕੋਟ, 8 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਇੰਨਰਵੀਲ੍ਹ ਕਲੱਬ ਫ਼ਰੀਦਕੋਟ ਨੇ ਸਰਕਾਰੀ ਪ੍ਰਾਇਮਰੀ ਸਕੂਲ ਕਿਲ੍ਹਾ ਮੁਬਾਰਕ ਚੌਕ ਵਿਖੇ ਬੱਚਿਆਂ ਨੂੰ ਹੈਪੀ ਸਕੂਲ ਪ੍ਰਾਜੈਕਟ ਅਧੀਨ ਬੈਗ, ਬੈਡਮਿੰਟਨ ਰੈਕਟ, ਰੱਸੀਆਂ, ਹੱਥ ਧੋਣ ਲਈ ਸ਼ੀਸ਼ੇ ਵਾਲਾ ਵਾਸ਼ਬੇਸ਼ਨ, ਬੂਟ, ਵਰਦੀਆਂ ਤੇ ਗਰਮ ਜੈਕਟਾਂ ਵੰਡੀਆਂ, ਲਾਇਬ੍ਰੇਰੀ ਲਈ ਕਿਤਾਬਾਂ ਅਤੇ ਬੈਂਚ ਮੁਹੱਈਆ ਕਰਵਾਏ | ਇਸ ਮੌਕੇ ਕਲੱਬ ਪ੍ਰਧਾਨ ਰੇਨੂੰ ਗਰਗ, ਸੈਕਟਰੀ ਕਵਿਤਾ ਸ਼ਰਮਾ, ਮੰਜੂ ਸੁਖੀਜਾ, ਚਿਤਰਾ ਸ਼ਰਮਾ, ਨੀਰੂ ਕਪੂਰ ਗਾਂਧੀ, ਸੋਭਾ ਅਗਰਵਾਲ ਤੇ ਸਕੂਲ ਅਧਿਆਪਕ ਹਾਜ਼ਰ ਸਨ |