ਬਾਜਾਖਾਨਾ, 8 ਦਸੰਬਰ (ਜਗਦੀਪ ਸਿੰਘ ਗਿੱਲ)-ਨਜ਼ਦੀਕੀ ਪਿੰਡ ਮੱਲ੍ਹਾ ਵਿਖੇ ਸਰਦੀਆਂ ਦੇ ਮÏਸਮ ਨੂੰ ਦੇਖਦੇ ਹੋਏ ਲੋੜਵੰਦ ਪਰਿਵਾਰਾਂ ਨੂੰ ਬੂਟ ਵੰਡੇ ਗਏ | ਯੂਥ ਕਾਂਗਰਸ ਦੇ ਆਗੂ ਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਦਿਨੋਂ ਦਿਨ ਵੱਧ ਰਹੀ ਸਰਦੀ ਦੇ ਮÏਸਮ ਨੂੰ ਦੇਖਦੇ ਹੋਏ ਪਿੰਡ ਦੇ 250 ਲੋੜਵੰਦ ਪਰਿਵਾਰਾਂ ਨੂੰ ਬੂਟਾਂ ਦੇ ਜੋੜੇ ਵੰਡੇ ਗਏ ਹਨ | ਲੋੜਵੰਦ ਪਰਿਵਾਰਾਂ ਵਲੋਂ ਦਵਿੰਦਰ ਸਿੰਘ ਬਰਾੜ ਤੇ ਸਮੂਹ ਬਰਾੜ ਪਰਿਵਾਰ ਦਾ ਧੰਨਵਾਦ ਕੀਤਾ ¢ ਇਸ ਮÏਕੇ ਜਗਦੀਸ਼ ਸਿੰਘ ਬਰਾੜ, ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ ਖੋਸਾ, ਗੁਰਦੀਪ ਸਿੰਘ ਨੰਬਰਦਾਰ, ਮਨਵੀਰ ਸਿੰਘ, ਸੁਰਜੀਤ ਸਿੰਘ ਗਰੇਵਾਲ, ਅਗਮਜੋਤ ਸਿੰਘ, ਕੁਸ਼ ਡੋਡ, ਅਰਸ਼ ਸਿੰਘ ਆਦਿ ਹਾਜ਼ਰ ਸਨ |