ਪੰਜਗਰਾੲੀਂ ਕਲਾਂ, 8 ਦਸੰਬਰ (ਸੁਖਮੰਦਰ ਸਿੰਘ ਬਰਾੜ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਪੰਜਗਰਾੲੀਂ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਭੁਪਿੰਦਰ ਸਿੰਘ ਲਾਲੀ ਬਾਦਲ ਤੇ ਗੁਰਮੇਲ ਸਿੰਘ ਬਰਾੜ ਵਲੋਂ ਦਸਮੇਸ਼ ਨਗਰ ਪੰਜਗਰਾੲੀਂ ਕਲਾਂ 'ਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰੀ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਫ਼ਤਵਾ ਦੇਣ | ਉਨ੍ਹਾਂ ਕਿਹਾ ਕਿ ਸਥਾਨਕ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਜਿੱਤ ਸੂਬੇ ਦੀ ਸਰਕਾਰ ਦੇ ਕਫ਼ਨ 'ਚ ਕਿੱਲ ਸਾਬਤ ਹੋਵੇਗੀ | ਇਸ ਮੌਕੇ 'ਤੇ ਸਾਬਕਾ ਬਲਾਕ ਸੰਮਤੀ ਮੈਂਬਰ ਦਲ ਸਿੰਘ ਬਰਾੜ, ਸ਼ਿਵਰਾਜ ਸਿੰਘ ਬਰਾੜ, ਮਨਦੀਪ ਸਿੰਘ ਰੂਬੀ, ਬਲਵਿੰਦਰ ਸਿੰਘ ਬੱਬਲੀ ਗਿੱਲ, ਪੰਚ ਬਰਜਿੰਦਰ ਸਿੰਘ ਮਾਕ੍ਹਾ, ਸੁਰਜੀਤ ਸਿੰਘ ਬਰਾੜ, ਹਰਦੀਪ ਸਿੰਘ ਮੰਤਰੀ, ਜਗਸੀਰ ਸਿੰਘ ਬਰਾੜ, ਤਿ੍ਲੋਚਨ ਸਿੰਘ ਪੱਪਾ ਸਰਾਂ, ਜੀਤਾ ਮਾੜੀ ਵਾਲਾ, ਮੀਤ ਜਥੇਦਾਰ, ਪੱਪਾ ਸੰਧੂ, ਗਾਗੂ ਬਰਾੜ, ਲਖਵਿੰਦਰ ਸਿੰਘ ਬਰਾੜ, ਸੁਖਦੇਵ ਸਿੰਘ ਭੋਲਾ ਸੰਧੂ, ਚੜ੍ਹਤ ਸਿੰਘ ਬਰਾੜ ਆਦਿ ਹਾਜ਼ਰ ਸਨ |