15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਨਿਸ਼ਕਾਮ ਸੇਵਾ ਸੰਮਤੀ ਦੇ 270ਵੇਂ ਸਮਾਗਮ ਮੌਕੇ ਮੁਫ਼ਤ ਰਾਸ਼ਨ ਦੀਆਂ 2 ਗੱਡੀਆਂ ਰਵਾਨਾ

ਅਜੀਤ ਡੈਸਕ 09-12-2025
ਕੋਟਕਪੂਰਾ, 8 ਦਸੰਬਰ (ਮੇਘਰਾਜ)-ਨਿਸ਼ਕਾਮ ਸੇਵਾ ਸੰਮਤੀ ਵਲੋਂ 270ਵਾਂ ਮੁਫ਼ਤ ਰਾਸ਼ਨ ਵੰਡ ਸਮਾਗਮ ਸਥਾਨਕ ਅਗਰਵਾਲ ਭਵਨ ਵਿਖੇ ਕਰਵਾਇਆ ਗਿਆ¢ ਸਮਾਗਮ ਦੇ ਮੁੱਖ ਮਹਿਮਾਨ ਰਾਘਵ ਮਿੱਤਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਰਾਮੂਵਾਲਾ ਸਪੁੱਤਰ ਸੰਜੇ ਕੁਮਾਰ ਕਮਿਸ਼ਨ ਏਜੰਟ ਨਵੀਂ ਦਾਣਾ ਮੰਡੀ ਕੋਟਕਪੂਰਾ ਸਨ | ਪ੍ਰਧਾਨ ਮਨੋਜ ਦਿਵੇਦੀ ਨੇ ਸੰਮਤੀ ਦੀ ਕਾਰਜਪ੍ਰਣਾਲੀ ਬਾਰੇ ਮੁੱਖ ਮਹਿਮਾਨ ਨੂੰ ਦੱਸਿਆ ਕਿ ਸੰਸਥਾ ਵਲੋਂ ਹਰ ਮਹੀਨੇ 435 ਵਿਧਵਾ ਤੇ ਲੋੜਵੰਦ ਔਰਤਾਂ ਨੂੰ ਰਾਸ਼ਨ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਮੁੱਖ ਮਹਿਮਾਨ ਵਲੋਂ ਲੋੜਵੰਦ ਔਰਤਾਂ ਲਈ ਦਸੰਬਰ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ¢ ਸੰਮਤੀ ਦੇ ਮੈਂਬਰਾ ਨੇ 20 ਟੀਮਾਂ ਬਣਾ ਕੇ ਕੋਟਕਪੂਰਾ, ਜੈਤੋ ਤੇ ਇਸ ਦੇ ਨਜ਼ਦੀਕੀ 25 ਪਿੰਡਾਂ ਦੀਆਂ 425 ਵਿਧਵਾ ਤੇ ਬੇਸਹਾਰਾ ਔਰਤਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਇਆ | ਇਸ ਮੌਕੇ ਖਜ਼ਾਨਚੀ ਸੋਮਨਾਥ ਗਰਗ, ਰਾਜਿੰਦਰ ਗਰਗ, ਮੁਕੇਸ਼ ਜਿੰਦਲ, ਜਸਵਿੰਦਰ ਸਿੰਘ ਢਿਲਵਾਂ, ਸੁਭਾਸ਼ ਚੰਦਰ, ਸੁਭਾਸ਼ ਮਿੱਤਲ, ਕੁਲਭੂਸ਼ਨ ਕੌੜਾ, ਮਨਮੋਹਨ ਸਿੰਘ ਚਾਵਲਾ, ਸੁਰਿੰਦਰ ਕੁਮਾਰ ਮਨਚੰਦਾ, ਡਾ. ਬਿਲਵਾ ਮੰਗਲ, ਬੁੱਤ ਸਿੰਘ ਪੁਰਬਾ, ਧਨਜਿੰਦਰ ਸਿੰਘ ਬਰਾੜ ਢਿਲਵਾਂ, ਦਰਸ਼ਨ ਗੋਇਲ, ਰਾਜਿੰਦਰ ਕੁਮਾਰ, ਕ੍ਰਿਸ਼ਨ ਮੁਨੀਮ, ਇਕਬਾਲ ਸਿੰਘ ਮੱਲਣ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨ ਵੈਲਫ਼ੇਅਰ ਸੁਸਾਇਟੀ ਜੈਤੋ ਦੇ ਕੁਲਦੀਪ ਸ਼ਰਮਾ ਭਗਤੂਆਣਾ ਪ੍ਰਧਾਨ ਬਣੇ ਅਗਲੀ ਖ਼ਬਰ ਕਿਸਾਨਾਂ ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਸੋਧ ਬਿੱਲ ਕਾਨੂੰਨ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।