17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਹੈਰੋਇਨ ਸਮੇਤ ਪੁਲਿਸ ਵਲੋਂ 3 ਗਿ੍ਫ਼ਤਾਰ

ਅਜੀਤ ਡੈਸਕ 06-12-2025
ਕੋਟਕਪੂਰਾ, 5 ਦਸੰਬਰ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ 'ਚ ਪਿੰਡ ਸੰਧਵਾਂ ਤੋਂ ਜਲਾਲੇਆਣਾ ਆਦਿ ਨੂੰ ਜਾ ਰਹੇ ਸਨ | ਜਦ ਪੁਲਿਸ ਪਾਰਟੀ ਮਾਲਵਾ ਨਰਸਿੰਗ ਹੋਮ ਫ਼ਰੀਦਕੋਟ ਰੋਡ ਕੋਟਕਪੂਰਾ ਦੇ ਨੇੜਿਓਾ ਕੱਚੇ ਰਸਤੇ ਦਾਨੇਵਾਲਾ ਰੋਡ 'ਤੇ ਲੱਗੇ ਬਾਗ਼ ਪਾਸ ਬਾਹੱਦ ਰਕਬਾ ਸੰਧਵਾਂ ਪੁੱਜੀ, ਤਾਂ ਬਾਗ਼ ਪਾਸ ਬੈਠਾ ਇਕ ਨੌਜਵਾਨ ਮੋਮੀ ਲਿਫਾਫੇ ਵਿਚੋਂ ਕੁਝ ਸੁੰਘ ਰਿਹਾ ਸੀ | ਜੋ ਸਰਕਾਰੀ ਗੱਡੀ 'ਤੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਇਕਦਮ ਉਠ ਕੇ ਮੋਮੀ ਲਿਫ਼ਾਫ਼ੇ ਆਪਣੇ ਖੱਬੇ ਹੱਥ 'ਚ ਫ਼ੜ ਕੇ ਖਿਸਕਣ ਲੱਗਾ | ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਜਦ ਇਸ ਤੋਂ ਨਾਂਅ ਪਤਾ ਪੁੱਛਿਆ ਤਾਂ ਇਸ ਨੇ ਆਪਣੀ ਪਹਿਚਾਣ ਤਾਜਵੀਰ ਸਿੰਘ ਵਾਸੀ ਦਾਨੇਵਾਲਾ ਰੋਡ ਪਿੰਡ ਸੰਧਵਾਂ, ਜ਼ਿਲ੍ਹਾ ਫ਼ਰੀਦਕੋਟ ਵਜੋਂ ਕਰਵਾਈ | ਲਿਫ਼ਾਫ਼ੇ ਦੀ ਤਲਾਸ਼ੀ ਕਰਨ 'ਤੇ 6 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਉਕਤ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
8 ਗਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ : ਸਹਾਇਕ ਥਾਣੇਦਾਰ ਬਲਕਾਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਦੇ ਸਬੰਧ ਵਿਚ ਨੇੜੇ ਰੇਲਵੇ ਅੰਡਰ ਬਰਿੱਜ ਕੋਟਕਪੂਰਾ ਮੌਜੂਦ ਸੀ ਤਾਂ 2 ਮੋਨੇ ਨੌਜਵਾਨ ਖੜੇ੍ਹ ਦਿਖਾਈ ਦਿੱਤੇ | ਜੋ ਇਕ ਲਿਫ਼ਾਫ਼ੀ ਨੂੰ ਫਰੋਲ ਕੇ ਦੇਖ ਰਹੇ ਸਨ | ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥਾਂ 'ਚ ਫ਼ੜੀ ਹੋਈ ਪਾਰਦਰਸ਼ੀ ਮੋਮੀ ਲਿਫ਼ਾਫ਼ੀ ਹੇਠਾਂ ਜ਼ਮੀਨ ਪਰ ਸੁੱਟ ਦਿੱਤੀ | ਮੋਮੀ ਲਿਫ਼ਾਫ਼ੀ ਦੀ ਤਲਾਸ਼ੀ ਕੀਤੀ ਤਾਂ ਉਸ 'ਚੋਂ 8 ਗਰਾਮ ਹੈਰੋਇਨ ਬਰਾਮਦ ਹੋਈ | ਇਸ ਸਬੰਧ 'ਚ ਪੁਲਿਸ ਨੇ ਅਸੀਸ ਕੁਮਾਰ ਤੇ ਅਸ਼ੋਕ ਕੁਮਾਰ ਦੋਵੇਂ ਵਾਸੀ ਕੋਟਕਪੂਰਾ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |
ਪਿਛਲੀ ਖ਼ਬਰ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ/ਰਾਸ਼ਟਰੀ ਬਜਰੰਗ ਦਲ ਮੋਗਾ ਦੀ ਮੀਟਿੰਗ ਅਗਲੀ ਖ਼ਬਰ ਫ਼ਰੀਦਕੋਟ ਕੇਂਦਰੀ ਜੇਲ੍ਹ 'ਚੋਂ ਨਸ਼ੀਲਾ ਪਦਾਰਥ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।