01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਸਰਕਾਰੀ ਹਾਈ ਸਮਾਰਟ ਸਕੂਲ ਢੈਪਈ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਫ਼ੇਰਾ

ਅਜੀਤ ਡੈਸਕ 05-12-2025
ਜੈਤੋ, 4 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਬੀਤੇ ਦਿਨੀਂ ਸ਼ਹੀਦ ਹੌਵਲਦਾਰ ਅੰਮਿ੍ਤਪਾਲ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਢੈਪਈ ਦੇ ਵਿਦਿਆਰਥੀਆਂ ਦਾ ਵਿੱਦਿਅਕ ਫ਼ੇਰਾ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ, ਜ਼ਿਲਿ੍ਹਆਂ ਵਾਲਾ ਬਾਗ਼ ਤੋਂ ਇਲਾਵਾ ਹਰੀਕੇ ਪੱਤਣ ਦੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਲਿਜਾਇਆ ਗਿਆ | ਇਸ ਫ਼ੇਰੇ ਦੌਰਾਨ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਇਤਿਹਾਸਕ ਥਾਂਵਾਂ ਦੇ ਵੀ ਦਰਸ਼ਨ ਕੀਤੇ ਤੇ ਇਤਿਹਾਸ ਤੋਂ ਜਾਣੂ ਹੋਏ | ਸਕੂਲ ਬੱਚਿਆਂ ਨੂੰ ਮਿਊਜ਼ੀਅਮ ਦਿਖਾਇਆ ਗਿਆ, ਜ਼ਿਲਿ੍ਹਆਂ ਵਾਲਾ ਬਾਗ਼ ਵਿਚ ਸਾਰੀਆਂ ਗੈਲਰੀਆਂ ਦਿਖਾ ਕੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਇਸ ਫ਼ੇਰੇ ਦਾ ਖੂਬ ਆਨੰਦ ਮਾਣਿਆ | ਇਸ ਫ਼ੇਰੇ ਦੀ ਅਗਵਾਈ ਸਕੂਲ ਦੇ ਮੁੱਖ ਅਧਿਆਪਕਾ ਅਮਨਦੀਪ ਕੌਰ, ਅਧਿਆਪਕ ਪਰਮਜੀਤ ਸਿੰਘ, ਜਸਜੀਤ ਸਿੰਘ, ਪ੍ਰਮੋਦ ਧੀਰ, ਸਾਹਿਲ ਅਰੋੜਾ ਤੇ ਦਲਜੀਤ ਕੌਰ ਨੇ ਕੀਤੀ |
ਪਿਛਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ ਜਲ ਸੈਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਸਰਕਾਰੀ ਸਕੂਲ ਆਫ਼ ਐਮੀਨੈਂਸ ਵਿਖੇ ਲੈਕਚਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।