01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਵਿਦਿਅਕ ਸਰਟੀਫ਼ਿਕੇਟ ਦੀ ਵੈਰੀਫਿਕੇਸ਼ਨ/ਐਚ.ਆਰ.ਡੀ ਨੂੰ ਆਨਲਾਈਨ ਕਰਨ ਲਈ ਈ ਸੰਨਦ ਪੋਰਟਲ ਲਾਂਚ <br/>

ਅਜੀਤ ਡੈਸਕ 05-12-2025
ਫ਼ਰੀਦਕੋਟ, 4 ਦਸੰਬਰ (ਜਸਵੰਤ ਸਿੰਘ ਪੁਰਬਾ)-ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਪੰਜਾਬ (ਡੀ. ਐਚ. ਈ) ਵਲੋਂ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਵਲੋਂ ਵਿਦਿਅਕ ਸਰਟੀਫਿਕੇਟ ਦੀ ਵੈਰੀਫਿਕੇਸ਼ਨ / ਐਚ.ਆਰ.ਡੀ ਨੂੰ ਆਨਲਾਈਨ ਈ-ਸੰਨਦ ਪੋਰਟਲ ਰਾਹੀਂ ਜਾਰੀ ਕਰਨ ਦਾ ਉਪਰਾਲਾ ਕੀਤਾ ਗਿਆ ਹੈ | ਇਸ ਸਕੀਮ ਨੂੰ ਯੂਨੀਵਰਸਿਟੀਆਂ/ਇੰਸਟੀਚਿਊਟਸ/ਬੋਰਡਾਂ ਰਾਹੀਂ ਤੁਰੰਤ ਲਾਗੂ ਕਰਨ ਦੇ ਆਦੇਸ਼ ਜਾਰੀ ਹੋਏ ਹਨ | ਉਨ੍ਹਾਂ ਦੀ ਹਦਾਇਤ ਮੁਤਾਬਿਕ ਜਾਰੀ ਕੀਤੀਆਂ ਗਾਈਡਲਾਈਨਜ਼ ਨੂੰ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਵੀ ਉਪਲਬੱਧ ਕਰਵਾ ਦਿੱਤਾ ਗਿਆ ਹੈ | ਈ ਸੰਨਦ ਪੋਰਟਲ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਅਤੇ ਯੂਜਰ ਆਈ.ਡੀ ਅਤੇ ਪਾਸਵਰਡ ਪ੍ਰਦਾਨ ਕਰਨ ਅਤੇ ਟਰੇਨਿੰਗ ਦੇਣ ਲਈ ਨੈਸ਼ਨਲ ਇਨਫੋਰਮੈਟਿਕ ਸੈਂਟਰ ਅਤੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੀ ਟੀਮ ਬਾਬਾ ਫ਼ਰੀਦ ਯੂਨੀਵਰਸਿਟੀ ਵਿਖੇ ਆਈ | ਇਸ ਟੀਮ ਵਿਚ ਵਿਵੇਕ ਵਰਮਾ ਡਿਪਟੀ ਡਾਇਰੈਕਟਰ ਜਨਰਲ ਅਤੇ ਸਟੇਟ ਇਨਫੋਰਮੈਟਿਕ ਅਫਸਰ ਨੈਸ਼ਨਲ ਇਨਫੋਰਮੈਟਿਕ ਸੈਂਟਰ ਪੰਜਾਬ, ਕਿਰਤੀ ਮਹਾਜਨ ਡਾਇਰੈਕਟਰ (ਆਈ.ਟੀ), ਨੈਸ਼ਨਲ ਇਨਫੋਰਮੈਟਿਕ ਸੈਂਟਰ ਪੰਜਾਬ, ਡਾ. ਧਰਮਿੰਦਰ ਸਿੰਘ ਸਹਾਇਕ ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ ਪੰਜਾਬ, ਗੁਰਜਿੰਦਰ ਸਿੰਘ ਡਿਸਟਿਕ ਇਨਫੋਰਮੈਟਿਕ ਅਫ਼ਸਰ ਨੇ ਸ਼ਮੂਲੀਅਤ ਕੀਤੀ | ਡਾ. ਕੀਰਤੀ ਮਹਾਜਨ ਡਾਇਰੈਕਟਰ (ਆਈ ਟੀ) ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਕੋਈ ਵੀ ਵਿਦਿਆਰਥੀ ਜੋ ਕਿ ਦੇਸ਼ਾਂ-ਵਿਦੇਸ਼ਾਂ ਵਿਚ ਰਹਿੰਦੇ ਹਨ ਉਹ ਉਥੋਂ ਹੀ ਇਸ ਪੋਰਟਲ 'ਤੇ ਆਪਣੇ ਵਿੱਦਿਅਕ/ਵਿਅਕਤੀਗਤ ਸਰਟੀਫਿਕੇਟ ਅਪਲਾਈ ਕਰ ਸਕਦੇ ਹਨ | ਅੰਤ ਵਿਚ ਡਾ. ਰਾਜੀਵ ਸ਼ਰਮਾ ਕੰਟਰੋਲ ਪ੍ਰੀਖਿਆਵਾਂ ਬਾਬਾ ਫਰੀਦ ਯੂਨੀਵਰਸਿਟੀ ਫ਼ਰੀਦਕੋਟ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਪਿ੍ੰਸੀਪਲ ਨੂੰ ਰਮਨਦੀਪ ਕੌਰ ਰੋਮਾਣਾ 'ਪ੍ਰਾਈਡ ਆਫ਼ ਸਕੂਲ ਪਿ੍ੰਸੀਪਲ' ਐਵਾਰਡ ਨਾਲ ਸਨਮਾਨਿਤ <br/> ਅਗਲੀ ਖ਼ਬਰ ਬਲਾਕ ਸੰਮਤੀ ਘੱਲ ਖ਼ੁਰਦ ਲਈ 121 ਉਮੀਦਵਾਰਾਂ ਨੇ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।