01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਬਲਾਕ ਸੰਮਤੀ ਜ਼ੋਨ ਬਰਗਾੜੀ ਲਈ ਭਾਜਪਾ ਨੇ ਜਸਵਿੰਦਰ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ <br/>

ਅਜੀਤ ਡੈਸਕ 05-12-2025
ਬਰਗਾੜੀ, 4 ਦਸੰਬਰ (ਸੁਖਰਾਜ ਸਿੰਘ ਗੋਂਦਾਰਾ)-ਜਿਉ-ਜਿਉ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਿਉਂ-ਤਿਉਂ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹੋ ਰਹੀਆਂ | ਇਸ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਨੇ ਬਲਾਕ ਸੰਮਤੀ ਦੀ ਚੋਣ ਲਈ ਜਸਵਿੰਦਰ ਕੌਰ ਨੂੰ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਹੈ | ਡਾ. ਬਲਵਿੰਦਰ ਸਿੰਘ ਸਿਵੀਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ 'ਤੇ ਇਹ ਚੋਣਾਂ ਲੜੇਗੀ | ਜਸਪਾਲ ਸਿੰਘ ਪੰਜਗਰਾਈਾ ਨੇ ਕਿਹਾ ਕਿ ਭਾਜਪਾ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਲਈ ਲੋਕਤੰਤਰ ਦੀ ਨੀਂਹ ਭਾਵ ਪੰਚਾਇਤੀ, ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਚੋਣ ਮੈਦਾਨ 'ਚ ਆਉਣਾ ਜ਼ਰੂਰੀ ਹੈ | ਇਸ ਮੌਕੇ ਸੁਖਜੀਤ ਸਿੰਘ ਰਾਣਾ ਜੈਤੋ, ਸੰਦੀਪ ਟੋਨੀ, ਰਾਜਿੰਦਰ ਸਿੰਘ ਹਰਮੇਲ ਸਿੰਘ ਚਹਿਲ, ਜਸਵਿੰਦਰ ਸਿੰਘ, ਆਤਮਾ ਰਾਮ, ਸ਼ਤੋਸ ਰਾਣੀ, ਭੋਲਾ ਸਿੰਘ, ਜੋਗਿੰਦਰ ਸਿੰਘ, ਕਮਲਾ ਰਾਣੀ, ਗੁਰਪ੍ਰੀਤ ਸਿੰਘ ਮਨੀ, ਰਾਜਿੰਦਰ ਸਿੰਘ, ਰਣਵੀਰ ਸਿੰਘ ਸੇਵੇਵਾਲਾ, ਵਿੱਕੀ ਬੁਰਜ, ਰੁਲਦੂ ਸਿੰਘ, ਗੁਰਪ੍ਰੀਤ ਸਿੰਘ ਬੁਰਜ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਰਾਮ ਸਿੰਘ ਤੇ ਬਲਾਕ ਸੰਮਤੀ ਲਈ ਬਿਰਛਾ ਸਿੰਘ ਕਾਂਗਰਸੀ ਉਮੀਦਵਾਰ ਐਲਾਨੇ <br/> ਅਗਲੀ ਖ਼ਬਰ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਹਾਸਿਲ ਕਰਨਗੇ-ਬਨੀ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।