ਕੋਟਕਪੂਰਾ, 4 ਦਸੰਬਰ (ਮੋਹਰ ਸਿੰਘ ਗਿੱਲ)-ਪ੍ਰਵਾਸੀ ਭਾਰਤੀ ਕੁਲਦੀਪ ਸਿੰਘ ਢਿੱਲੋਂ ਕੈਨੇਡਾ ਵਲੋਂ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਢਾਬ ਗੁਰੂ ਦੀ ਵਿਖੇ ਸਰਦੀ ਦੇ ਮੌਸਮ ਨੂੰ ਵੇਖਦਿਆਂ ਲੋੜਵੰਦ ਬੱਚਿਆਂ ਨੂੰ ਸਰਦੀ ਤੋਂ ਬਚਾਅ ਲਈ ਬੱਚਿਆਂ ਨੂੰ ਬੂਟ, ਜੁਰਾਬਾਂ, ਕੋਟੀਆਂ ਪਤਵੰਤੇ ਸੱਜਣਾਂ ਰਾਹੀਂ ਭੇਜੀਆਂ ਗਈਆਂ | ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਢਾਬ ਗੁਰੂ ਕੀ ਦੇ ਇੰਚਾਰਜ ਰਜਨੀਸ਼ ਸਚਦੇਵਾ ਤੇ ਹਾਈ ਸਕੂਲ ਦੇ ਮੁਖੀ ਸੁਧਾ ਰਾਣੀ ਵਲੋਂ ਇਸ ਨੇਕ ਕਾਰਜ ਲਈ ਢਿੱਲੋਂ ਪਰਿਵਾਰ ਦਾ ਧੰਨਵਾਦ ਕੀਤਾ |