02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਮਕਾਨ ਸੀਲ ਕਰਨ ਪਹੁੰਚੇ ਬੈਂਕ ਅਧਿਕਾਰੀਆਂ ਦੇ ਹੱਕ 'ਚ ਮੁਹੱਲਾ ਵਾਸੀ ਡਟੇ <br/>

ਅਜੀਤ ਡੈਸਕ 05-12-2025
ਗਿੱਦੜਬਾਹਾ, 4 ਦਸੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਦੀ ਮੱਲਣ ਕਾਲੋਨੀ ਵਿਚ ਮਾਮਲਾ ਉਸ ਸਮੇਂ ਦਿਲਚਸਪ ਰੂਪ ਧਾਰਨ ਕਰ ਗਿਆ, ਜਦੋਂ ਮਕਾਨ ਨੂੰ ਸੀਲ ਕਰਨ ਲਈ ਪਹੁੰਚੇ ਬੈਂਕ ਅਧਿਕਾਰੀਆਂ ਦੇ ਹੱਕ 'ਚ ਕਾਲੋਨੀ ਵਾਸੀ ਡਟ ਗਏ | ਜਾਣਕਾਰੀ ਅਨੁਸਾਰ ਮੱਲਣ ਕਾਲੋਨੀ ਵਿਚ ਇਕ ਵਿਅਕਤੀ ਵਲੋਂ ਬੈਂਕ ਪਾਸੋਂ ਕਰਜ਼ਾ ਲੈ ਕੇ ਮਕਾਨ ਬਣਾਇਆ ਗਿਆ ਸੀ | ਪਤਾ ਲੱਗਾ ਹੈ ਕਿ ਉਕਤ ਮਕਾਨ ਮਾਲਕ ਵਲੋਂ ਬੈਂਕ ਨੂੰ ਬਣਦੀ ਰਾਸ਼ੀ ਵਾਪਸ ਨਹੀਂ ਕੀਤੀ ਜਾ ਰਹੀ ਸੀ, ਤਾਂ ਮਾਣਯੋਗ ਅਦਾਲਤ ਵਲੋਂ ਮਕਾਨ ਨੂੰ ਸੀਲ ਕਰਨ ਦੇ ਹੁਕਮ ਸੁਣਾ ਦਿੱਤੇ ਗਏ | ਇਸ ਸੰਬੰਧੀ ਜਦੋਂ ਬੈਂਕ ਅਧਿਕਾਰੀਆਂ ਵਲੋਂ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਉੱਥੇ ਇਕ ਜਥੇਬੰਦੀ ਉਕਤ ਮਕਾਨ ਮਾਲਕ ਦੇ ਹੱਕ ਵਿਚ ਆ ਖੜ੍ਹੀ ਹੋਈ | ਮਾਮਲਾ ਉਸ ਸਮੇਂ ਤਣਾਅ ਪੂਰਨ ਹੋ ਗਿਆ, ਜਦੋਂ ਮੁਹੱਲਾ ਵਾਸੀਆਂ ਨੂੰ ਪਤਾ ਲੱਗਿਆ ਕਿ ਮਕਾਨ ਸੀਲ ਨਾ ਕਰਨ ਲਈ ਇਕ ਸਿਆਸੀ ਆਗੂ ਵਲੋਂ ਦਬਾਅ ਪਾਇਆ ਜਾ ਰਿਹਾ ਹੈ | ਇਸ ਘਟਨਾਕ੍ਰਮ ਉਪਰੰਤ ਮੁਹੱਲਾ ਵਾਸੀ ਬੈਂਕ ਅਧਿਕਾਰੀਆਂ ਦਾ ਸਾਥ ਦੇਣ ਲਈ ਇਕੱਠੇ ਹੋ ਗਏ | ਜਗਦੇਵ ਸਿੰਘ, ਸੁਖਪਾਲ ਸਿੰਘ, ਜਗਜੀਤ ਕੌਰ, ਕਰਮਜੀਤ ਕੌਰ, ਰਮਨ, ਸੰਦੀਪ ਕੌਰ ਅਤੇ ਟਹਿਲ ਸਿੰਘ ਸਮੇਤ ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਉਕਤ ਮਕਾਨ ਮਾਲਕ ਤੋਂ ਉਹ ਬਹੁਤ ਦੁਖੀ ਹਨ ਤੇ ਬੈਂਕ ਵਲੋਂ ਬਣਦੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਕ ਸਿਆਸੀ ਆਗੂ ਮਕਾਨ ਨੂੰ ਸੀਲ ਨਾ ਕਰਨ ਲਈ ਅਧਿਕਾਰੀਆਂ 'ਤੇ ਦਬਾਅ ਪਾ ਰਿਹਾ ਹੈ | ਇਸ ਮੌਕੇ ਮਕਾਨ ਮਾਲਕ ਵਲੋਂ ਬੈਂਕ ਅਧਿਕਾਰੀਆਂ ਨੂੰ ਮੌਕੇ 'ਤੇ ਕੁਝ ਨਕਦ ਰਾਸ਼ੀ ਦੇਣ ਲਈ ਕਿਹਾ ਗਿਆ, ਪਰ ਅਧਿਕਾਰੀਆਂ ਵਲੋਂ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਸੀ ਅਤੇ ਅਧਿਕਾਰੀ ਪੂਰੇ ਪੈਸੇ ਦੇਣ ਦੀ ਗੱਲ ਕਰ ਰਹੇ ਸਨ | ਮੌਕੇ 'ਤੇ ਹਾਜ਼ਰ ਇੰਡੀਆ ਸ਼ੈਲਟਰ ਬੈਂਕ ਦੇ ਅਧਿਕਾਰੀ ਵਿਕਾਸ ਨੇ ਦੱਸਿਆ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਨਾਲ ਮਕਾਨ ਦਾ ਕਬਜ਼ਾ ਲਿਆ ਗਿਆ ਹੈ | ਉਕਤ ਮਕਾਨ ਮਾਲਕ ਪਾਸੋਂ 18 ਲੱਖ ਰੁਪਏ ਦੇ ਲਗਭਗ ਰਾਸ਼ੀ ਲੈਣੀ ਬਣਦੀ ਹੈ | ਇਸ ਮੌਕੇ ਸਥਾਨਕ ਪੁਲਿਸ ਦੇ ਅਧਿਕਾਰੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਕੈਨੇਡਾ ਵਾਸੀ ਕੁਲਦੀਪ ਢਿੱਲੋਂ ਨੇ ਬੱਚਿਆਂ ਨੂੰ ਸਰਦੀ ਦੇ ਬਚਾਅ ਲਈ ਸਾਮਾਨ ਵੰਡਿਆ ਅਗਲੀ ਖ਼ਬਰ ਕਿਸਾਨਾਂ ਵਲੋਂ ਮੁਆਵਜ਼ੇ ਦੀਆਂ ਮੰਗਾਂ ਨੂੰ ਲੈ ਕੇ ਧਰਨਾ 17ਵੇਂ ਦਿਨ 'ਚ ਦਾਖ਼ਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।