ਬਰਗਾੜੀ, 3 ਦਸੰਬਰ (ਲਖਵਿੰਦਰ ਸ਼ਰਮਾ)-ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਜ਼ੋਨ ਬਰਗਾੜੀ ਤੋਂ ਉਮੀਦਵਾਰ ਖੜ੍ਹਾ ਕਰਨ ਲਈ ਕਾਂਗਰਸੀ ਵਰਕਰਾਂ ਦਾ ਵਿਸ਼ਾਲ ਇਕੱਠ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਸਾਬਕਾ ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ ਦੀ ਅਗਵਾਈ ਹੇਠ ਕਾਂਗਰਸ ਦੇ ਦਫ਼ਤਰ ਬਰਗਾੜੀ ਵਿਖੇ ਹੋਇਆ, ਜਿਸ 'ਚ ਸਮੂਹ ਵਰਕਰਾਂ ਦੀ ਰਾਇ ਲਈ ਗਈ | ਸੀਨੀਅਰ ਆਗੂ ਪ੍ਰੀਤਪਾਲ ਸਿੰਘ ਭਲੂਰੀਆ ਨੇ ਸਭਨਾਂ ਦੀ ਰਾਇ ਨਾਲ ਪੰਜ ਵਾਰ ਪੰਚ ਰਹੇ ਸਵ. ਅਜੈਬ ਸਿੰਘ ਦੀ ਨੂੰ ਹ ਬਲਜੀਤ ਕੌਰ ਧਰਮਪਤਨੀ ਸੇਵਾ ਮੁਕਤ ਬਿਜਲੀ ਮੁਲਾਜ਼ਮ ਆਗੂ ਸੁਖਮੰਦਰ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ | ਪ੍ਰੀਤਪਾਲ ਸਿੰਘ ਭਲੂਰੀਆ ਨੇ ਕਿਹਾ ਕਿ ਨਵੀਂ ਪੰਚਾਇਤ ਬਣਨ ਤੋਂ ਬਾਅਦ ਪਿੰਡ ਦੇ ਸਾਰੇ ਵਿਕਾਸ ਕਾਰਜ ਰੁਕੇ ਹੋਏ ਹਨ ਅਤੇ ਇਨ੍ਹਾਂ ਵਿਕਾਸ ਕਾਰਜਾਂ ਨੂੰ ਮੁੜ ਤੋਂ ਚਾਲੂ ਕਰਨ ਲਈ ਬਲਾਕ ਸੰਮਤੀ ਦੀ ਇਸ ਉਮੀਦਵਾਰ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ | ਹਲਕਾ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਕਿਹਾ ਕਿ ਕਿਸੇ ਸਮੇਂ ਆਈ.ਏ.ਐਸ. ਅਤੇ ਪੀ.ਸੀ.ਐਸ ਅਫ਼ਸਰਾਂ, ਖਿਡਾਰੀਆਂ, ਬੁੱਧੀਜੀਵੀਆਂ, ਮੁਲਾਜ਼ਮਾਂ ਆਦਿ ਦੀ ਜਾਣੀ ਜਾਣ ਵਾਲੀ ਬਰਗਾੜੀ ਨੂੰ ਕੁਝ ਲੋਕਾਂ ਦੀ ਬਦੌਲਤ ਬੇਅਦਬੀ ਵਾਲੀ ਬਰਗਾੜੀ ਜਾਣਿਆ ਜਾਣ ਲੱਗਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਅਕਾਲੀ ਸਰਕਾਰ ਸਮੇਂ ਹੋਈਆਂ ਸਾਰੀਆਂ ਗਲਤੀਆਂ ਨੂੰ ਕਬੂਲ ਕੀਤਾ ਗਿਆ ਹੈ | ਪੰਜਾਬ ਦੀ ਤਰੱਕੀ ਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਇਨ੍ਹਾਂ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣਾ ਬਹੁਤ ਜ਼ਰੂਰੀ ਹੈ | ਇਸ ਮੌਕੇ ਸੇਵਕ ਸਿੰਘ ਬਰਾੜ, ਸਤਿੰਦਰ ਸਿੰਘ ਭਲੂਰੀਆ, ਚੂਹੜ ਸਿੰਘ ਢਿੱਲੋਂ, ਜਸਵੰਤ ਸਿੰਘ, ਰਾਜਵਿੰਦਰ ਕੌਰ, ਗੁਰਚਰਨ ਸਿੰਘ, ਹਰਬੰਸ ਸਿੰਘ ਢਿੱਲੋਂ, ਗੁਰਮੇਲ ਸਿੰਘ, ਪੰਚ ਵੀਰ ਚੰਦ ਸ਼ਰਮਾ, ਜੈ ਪਾਲ ਸ਼ਰਮਾ, ਟੇਕ ਚੰਦ ਸ਼ਰਮਾ, ਗੁਰਜੰਟ ਸ਼ਰਮਾ, ਲਖਵੀਰ ਸਿੰਘ ਘੱਕੀ, ਭਿੰਦਰ ਸ਼ਰਮਾ, ਕੇਵਲ ਢਿੱਲੋਂ, ਗੁਰਪ੍ਰੀਤ ਢਿੱਲੋਂ, ਹਰਪਿੰਦਰ ਬਰਾੜ, ਜਸਵੰਤ ਸਿੰਘ, ਪਰਮਜੀਤ ਸਿੰਘ, ਬੂਟਾ ਸਿੰਘ ਢਿੱਲੋਂ, ਕੋਆ. ਸੁਸਾ. ਪ੍ਰਧਾਨ ਗੁਰਮੀਤ ਸਿੰਘ ਪੱਪੂ ਬਰਾੜ, ਲਖਵਿੰਦਰ ਗੋਲਡੀ, ਬਲਕਾਰ ਸੰਧੂ, ਬਲਵੰਤ ਸਿੰਘ ਫੌਜੀ, ਨਛੱਤਰ ਬਰਾੜ, ਨੰਬਰਦਾਰ ਰਾਜਾ ਸਿੰਘ, ਵੇਦ ਪ੍ਰਕਾਸ਼ ਸ਼ਰਮਾ, ਬਾਲਾ ਸ਼ਰਮਾ, ਚਰਨਜੀਤ ਸ਼ਰਮਾ, ਮਹਿਮਾ ਗੋਂਦਾਰਾ, ਰਿੰਪਾ ਢਿੱਲੋਂ, ਜੱਗੀ ਕਪੂਰ, ਨਾਇਬ ਢਿੱਲੋਂ, ਬਲਜਿੰਦਰ ਢਿੱਲੋਂ, ਗੁਰਭਗਤ ਸਿੰਘ, ਡਾ. ਸੁਰਜੀਤ ਮਾਲੜਾ, ਲਹਿਰੀ ਢਿੱਲੋਂ, ਰਾਜੂ ਗਿੱਲ, ਸੁਖਪਾਲ ਢਿੱਲੋਂ, ਸੀਪਾ ਬਰਾੜ, ਗੁਰਲਾਲ ਬਰਾੜ, ਮਨੋਜ ਕੁਮਾਰ, ਕੁਲਦੀਪ ਢਿੱਲੋਂ, ਜਸਵੰਤ ਸਿੰਘ, ਹਰਪ੍ਰੀਤ ਭਿੰਡੀ ਢਿੱਲੋਂ, ਰਾਮ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ ਖੋਖਰ, ਸਿਕੰਦਰ ਸਿੰਘ, ਸੁਖਚੈਨ ਸਿੰਘ, ਮਹਿੰਦਰ ਸਿੰਘ, ਚੰਦ ਸਿੰਘ, ਹਰਦਿਆਲ ਸਿੰਘ, ਸੁਰਜੀਤ ਫ਼ੌਜੀ, ਬਲਵੀਰ ਸਿੰਘ, ਮਿੱਠੂ ਸਿੰਘ ਆਦਿ ਹਾਜ਼ਰ ਸਨ |