ਬਰਗਾੜੀ, 25 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਕਸਬਾ ਬਰਗਾੜੀ ਨਿਵਾਸੀ ਮੰਦਰ ਸਿੰਘ ਗੋਂਦਾਰਾ, ਹਾਕਮ ਸਿੰਘ ਗੋਂਦਾਰਾ ਦੇ ਪਿਤਾ, ਗੁਰਸੇਵਕ ਸਿੰਘ ਗੋਂਦਾਰਾ ਤੇ ਗੁਰਪ੍ਰੀਤ ਸਿੰਘ ਆਸਟ੍ਰੇਲੀਆ ਦੇ ਦਾਦਾ ਸਾਬਕਾ ਪੰਚ ਸੋਹਣ ਸਿੰਘ ਗੋਂਦਾਰਾ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਰਖਵਾਏ ਗਏ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਹੋਇਆ | ਇਸ ਮੌਕੇ ਰਾਗੀ ਸਿੰਘ ਨੇ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਹਾਜ਼ਰ ਸੰਗਤ ਨੂੰ ਜ਼ਿੰਦਗੀ ਦੇ ਫਲਸਫੇ ਤੋਂ ਜਾਣੂ ਕਰਵਾਇਆ | ਸ਼ਰਧਾਂਜ਼ਲੀ ਸਮਾਗਮ ਦੌਰਾਨ ਸੋਹਣ ਸਿੰਘ ਗੋਂਦਾਰਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਸਾਨ ਆਗੂ ਸੁਖਜੀਤ ਸਿੰਘ ਝੱਖੜਵਾਲਾ ਨੇ ਕਿਹਾ ਕਿ ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਹੀ ਘਾਟਾ ਨਹੀਂ ਪਿਆ ਸਗੋਂ ਕਿਸਾਨ ਜਥੇਬੰਦੀ ਵੀ ਇਕ ਸੂਝਵਾਨ ਆਗੂ ਤੋਂ ਵਿਹੂਣੀ ਹੋ ਗਈ ਹੈ | ਇੰਦਰਜੀਤ ਸਿੰਘ ਸਰਪੰਚ ਝਬੇਲਵਾਲੀ ਨੇ ਕਿਹਾ ਕਿ ਸੋਹਣ ਸਿੰਘ ਕਿਰਤ ਨਾਲ ਜੁੜਿਆ ਵਿਅਕਤੀ ਸੀ | ਉਨ੍ਹਾਂ ਨੇ ਕਿਰਤ ਨਾਲ ਜਿਥੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ 'ਚ ਬੇਹੱਦ ਸੁਧਾਰ ਕੀਤਾ, ਉਥੇ ਉਨ੍ਹਾਂ ਨਾਲ ਸਨੇਹ ਰੱਖਣ ਵਾਲਿਆਂ ਵਿਅਕਤੀਆਂ ਨੂੰ ਵੀ ਤਰੱਕੀ ਦੇ ਰਾਹ ਤੋਰਿਆ | ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਸੋਹਣ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਕਿਹਾ ਕਿ ਸੋਹਣ ਸਿੰਘ ਗੋਂਦਾਰਾ ਨੇ ਕਿਰਤ ਨਾਲ ਜੁੜੇ ਹੋਣ ਕਰਕੇ ਹੀ 86 ਸਾਲ ਦੇ ਕਰੀਬ ਬਿਲਕੁਲ ਨਿਰੋਗ ਜ਼ਿੰਦਗੀ ਭੋਗੀ, ਉਨ੍ਹਾਂ ਦੇ ਕਿਰਤ ਦੇ ਸਿਧਾਂਤ ਤੋਂ ਸਾਨੂੰ ਸਭ ਨੂੰ ਸਬਕ ਲੈਣ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ | ਸੋਹਣ ਸਿੰਘ ਗੋਂਦਾਰਾ ਦੀ ਯਾਦ 'ਚ ਪਰਿਵਾਰ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਨੂੰ ਬਜ਼ੁਰਗਾਂ ਦੇ ਬੈਠਣ ਲਈ ਬੈਂਚ ਭੇਟ ਕੀਤੇ ਗਏ | ਸਮਾਗਮ 'ਚ ਮੰਚ ਸੰਚਾਲਨ ਦਵਿੰਦਰ ਅਰਸ਼ੀ ਨੇ ਕੀਤਾ | ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਪ੍ਰੀਤਪਾਲ ਸਿੰਘ ਬਰਾੜ, ਸਰਪੰਚ ਪ੍ਰਤਾਪ ਸਿੰਘ, ਸੇਵਾ-ਮੁਕਤ ਐਸ.ਡੀ.ਓ ਸ਼ਵਿੰਦਰ ਸਿੰਘ ਚੰਨੀ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਅਜੈਪਾਲ ਸਿੰਘ ਬਰਗਾੜੀ, ਸਾਬਕਾ ਸਰਪੰਚ ਸੱਤਾ ਭਾਊ, ਰਾਜਵਿੰਦਰ ਕੌਰ, ਯਾਦਵਿੰਦਰ ਸਿੰਘ ਔਲਖ, ਪ੍ਰਧਾਨ ਜਗਜੀਤ ਸਿੰਘ ਝੱਖੜਵਾਲਾ, ਇੰਨ. ਸਿਕੰਦਰ ਸਿੰਘ ਝੱਖੜਵਾਲਾ, ਕੁਲਦੀਪ ਸਿੰਘ ਬੰਬੀਹਾ, ਪੰਚ ਵੀਰ ਚੰਦ ਸ਼ਰਮਾ, ਪੰਚ ਹਰਬੰਸ ਸਿੰਘ ਢਿੱਲੋਂ, ਓਵਰਸੀਰ ਸਿੰਘ ਢਿੱਲੋਂ, ਹਰਭਗਵਾਨ ਸਿੰਘ ਗੋਂਦਾਰਾ, ਗੁਰਦਿੱਤ ਸਿੰਘ ਢਿੱਲੋਂ, ਜਗਵਿੰਦਰ ਸਿੰਘ ਢਿੱਲੋਂ, ਗੁਰਮੀਤ ਸਿੰਘ ਪੱਪੂ ਬਰਾੜ, ਲਖਵੀਰ ਸਿੰਘ ਘੱਕੀ ਢਿੱਲੋਂ, ਰਾਜਿੰਦਰ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਸੇਖੋਂ, ਬੇਅੰਤ ਬੁਰਜ, ਟੇਕ ਚੰਦ ਅਰਸ਼ੀ, ਬੂਟਾ ਸਿੰਘ ਬਰਾੜ, ਰਛਪਾਲ ਸਿੰਘ ਗੋਂਦਾਰਾ, ਗੁਰਭੇਜ ਸਿੰਘ ਝੱਖੜਵਾਲਾ, ਹਰਜੀਤ ਸਿੰਘ ਢਿੱਲੋਂ, ਜਸਵੰਤ ਸਿੰਘ ਢਿੱਲੋਂ, ਸਤਿੰਦਰ ਸਿੰਘ ਹੈਪੀ ਭਲੂਰੀਆ, ਲਖਵਿੰਦਰ ਸ਼ਰਮਾ, ਸੁਖਜਿੰਦਰ ਮਾਨਾ, ਡਾ. ਗੁਰਦੀਪ ਸਿੰਘ ਬਰਾੜ, ਜਸਵੀਰ ਸਿੰਘ ਬਾਗੀ, ਸਾਬਕਾ ਪੰਚ ਸੱਤੀ ਢਿੱਲੋਂ, ਨਰਿੰਦਰ ਗੁਲਾਟੀ, ਅਮਨ ਚਾਵਲਾ, ਜਸਵੀਰ ਚਾਵਲਾ, ਸੁਰਜੀਤ ਸਿੰਘ, ਰਾਜਿੰਦਰ ਕੰਟੂ, ਆਪ ਆਗੂ ਪਿ੍ਤਪਾਲ ਸਿੰਘ ਬਰਾੜ, ਰੇਸ਼ਮ ਸਿੰਘ ਢਿੱਲੋਂ, ਕੁਲਵੰਤ ਸਿੰਘ ਢਿੱਲੋਂ, ਗਿਆਨੀ ਜਸਵੀਰ ਸਿੰਘ ਆਦਿ ਹਾਜ਼ਰ ਸੀ |