ਬਾਜਾਖਾਨਾ, 25 ਨਵੰਬਰ (ਜੀਵਨ ਗਰਗ)-7ਵੀਂ ਅੰਤਰ-ਰਸ਼ਟਰੀ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ, ਮਾਸਟਰ ਗੇਮਜ਼ ਐਸੋੋਸ਼ੀਏਸ਼ਨ ਬੰਗਾਲ ਵਲੋਂ ਪੱਛਮੀ ਬੰਗਾਲ ਦੇ ਦੁਰਗਾਪੁਰ ਸਟੇਡੀਅਮ ਵਿਖੇ ਵੱਡੇ ਪੱਧਰ 'ਤੇ ਕਰਵਾਈ ਗਈ | ਇਸ 'ਚ ਦੇਸ਼-ਵਿਦੇਸ਼ ਦੇ ਬਹੁਤ ਸਾਰੇ ਖਿਡਾਰੀਆਂ ਨੇ ਹਿੱਸਾ ਲਿਆ | ਇਸ ਅੰਤਰ-ਰਾਸ਼ਟਰੀ ਚੈਪੀਅਨਸ਼ਿਪ 'ਚ ਬਾਜਾਖਾਨਾ ਦੀ ਸੇਵਾ-ਮੁਕਤ ਅਧਿਆਪਕਾ ਪਰਮਜੀਤ ਕੌਰ ਨੇ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 800, 1500 ਅਤੇ 3000 ਮੀਟਰ ਦੌੜ 'ਚ ਦੂਜਾ ਸਥਾਨ ਹਾਸਿਲ ਕਰਕੇ ਤਿੰਨ ਚਾਂਦੀ ਦੇ ਤਗਮੇ ਜਿੱਤ ਕੇ ਆਪਣਾ ਤੇ ਆਪਣੇ ਪਿੰਡ ਬਾਜਾਖਾਨਾ, ਹਰਜੀਤ ਕਲੱਬ ਬਾਜਾਖਾਨਾ, ਨਿਊ ਗੰਗਸਰ ਕਲੱਬ ਜੈਤੋ ਦਾ ਨਾਮ ਅੰਤਰ ਰਾਸ਼ਟਰੀ ਪੱਧਰ 'ਤੇ ਰੌਸ਼ਨ ਕੀਤਾ ਹੈ |