28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਪਾਰਕਿੰਗ ਕੀਤੀ ਕਾਰ ਨੂੰ ਕੂੜੇ ਤੋਂ ਲੱਗੀ ਅੱਗ

ਅਜੀਤ ਡੈਸਕ 26-11-2025
ਕੋਟਕਪੂਰਾ, 25 ਨਵੰਬਰ (ਮੋਹਰ ਸਿੰਘ ਗਿੱਲ)-ਇੱਥੋਂ ਦੀ ਜੈਤੋ ਸੜਕ 'ਤੇ ਸਥਿਤ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਕੰਧ ਦੇ ਨਾਲ ਬਣੀ ਪਾਰਕਿੰਗ 'ਚ ਖੜ੍ਹੀ ਸਵਿਫਟ ਕਾਰ ਨੂੰ ਅਚਾਨਕ ਕੂੜੇ ਦੇ ਢੇਰ ਤੋਂ ਲੱਗੀ ਅੱਗ ਕਾਰਨ ਕਾਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ | ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਇਸ ਕਾਰ ਦੇ ਕੋਲ ਖੜ੍ਹਾਈ ਇਕ ਹੋਰ ਕਾਰ ਦਾ ਸ਼ੀਸ਼ਾ ਤੋੜ ਕੇ ਇਸ ਗੱਡੀ ਨੂੰ ਨੁਕਸਾਨ ਹੋਣ ਤੋਂ ਬਚਾਇਆ | ਸਮਾਜ ਸੇਵੀ ਸਤਨਾਮ ਸਿੰਘ ਖੱਬੂ ਨੇ ਆਪਣੇ ਕੁਝ ਸਾਥੀਆਂ ਦੀ ਹਮਾਇਤ ਨਾਲ ਅੱਗ ਦੀਆਂ ਲਪਟਾਂ 'ਤੇ ਫ਼ੁਰਤੀ ਨਾਲ ਪਾਣੀ ਦੀਆਂ ਬੁਛਾੜਾਂ ਕਰਕੇ ਬਚਾਅ ਕਾਰਜ 'ਚ ਜ਼ਿਕਰਯੋਗ ਭੂਮਿਕਾ ਨਿਭਾਈ | ਅੱਗ ਲੱਗੀ ਵਾਲੀ ਕਾਰ ਦਾ ਭਾਵੇਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ, ਖੁਸ਼ਕਿਸਮਤੀ ਨਾਲ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਪਾਰਕਿੰਗ ਦੀ ਜਗ੍ਹਾ 'ਚ ਪਏ ਕੂੜੇ ਨੂੰ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਅੱਗ ਨੇ ਭਿਆਨਕ ਰੂਪ ਧਾਰਦਿਆਂ ਕਾਰ ਨੂੰ ਲਪੇਟ 'ਚ ਲੈ ਲਿਆ | ਮੌਕੇ 'ਤੇ ਇਕੱਤਰ ਲੋਕਾਂ ਨੇ ਇਸ ਦੀ ਸੂਚਨਾ ਸਥਾਨਕ ਅੱਗ ਬੁਝਾਊ ਗੱਡੀ ਦੇ ਅਮਲੇ ਨੂੰ ਦਿੱਤੀ | ਜਿਸ ਤੋਂ ਬਾਅਦ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਆ ਕੇ ਕਾਫੀ ਜੱਦੋ-ਜ਼ਹਿਦ ਬਾਅਦ ਅੱਗ 'ਤੇ ਕਾਬੂ ਪਾਇਆ | ਇਸ ਘਟਨਾ 'ਚ ਕਾਰ ਦਾ ਇੰਜਣ ਸਮੇਤ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ | ਮੌਕੇ 'ਤੇ ਪਹੁੰਚੇ ਡੀ.ਐਸ.ਪੀ ਸੰਜੀਵ ਕੁਮਾਰ, ਐਸ.ਐਚ.ਓ ਚਮਕੌਰ ਸਿੰਘ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ | ਕਾਰ ਚਾਲਕ ਗੁਰਪ੍ਰੀਤ ਸਿੰਘ ਵਾਸੀ ਫ਼ਰੀਦਕੋਟ ਨੇ ਦੱਸਿਆ ਕਿ ਉਹ ਕਾਰ ਖੜ੍ਹੀ ਕਰਕੇ ਬਾਜ਼ਾਰ ਚਲਾ ਗਿਆ ਸੀ, ਜਿਸ ਨੂੰ ਦੋਸਤ ਰਾਹੀਂ ਪਤਾ ਲੱਗਾ ਕਿ ਉਸਦੀ ਕਾਰ ਨੂੰ ਅੱਗ ਲੱਗ ਗਈ ਹੈ |
ਪਿਛਲੀ ਖ਼ਬਰ ਪੁਲਿਸ ਵਲੋਂ 9 ਦੋਸ਼ੀ 4 ਨਾਜਾਇਜ਼ ਦੇਸੀ ਪਿਸਟਲਾਂ ਸਮੇਤ ਕਾਬੂ ਅਗਲੀ ਖ਼ਬਰ ਫ਼ਰੀਦਕੋਟ ਦੀ ਕੇਂਦਰੀ ਜੇਲ੍ਹ 'ਚੋਂ 5 ਮੋਬਾਈਲ ਫ਼ੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।