28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਕਿਸਾਨਾਂ ਵਲੋਂ ਸੂਏ, ਕੱਸੀਆਂ 'ਚ ਨਹਿਰੀ ਪਾਣੀ ਛੱਡੇ ਜਾਣ ਦੀ ਮੰਗ

ਅਜੀਤ ਡੈਸਕ 26-11-2025
ਬਰਗਾੜੀ, 25 ਨਵੰਬਰ (ਸੁਖਰਾਜ ਸਿੰਘ ਗੋਂਦਾਰਾ)-ਕੱਸੀ ਦੇ ਪਾਣੀ ਦੀ ਬੰਦੀ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ ਜਿਸ ਕਰਕੇ ਨਹਿਰਾਂ, ਸੂਏ, ਕੱਸੀਆਂ ਪਾਣੀ ਖੁਣੋ ਸੁੱਕੀਆਂ ਪਈਆਂ ਹਨ | ਝੋਨੇ ਦੇ ਕਟਾਈ ਦੇ ਸਮੇਂ ਤੇ ਕਣਕ ਬਿਜਾਈ ਤੱਕ ਨਹਿਰੀ ਪਾਣੀ ਦੀ ਕਿਸਾਨਾਂ ਨੇ ਕੋਈ ਬਹੁਤ ਲੋੜ ਮਹਿਸੂਸ ਨਹੀਂ ਕੀਤੀ ਕਿਉਂਕਿ ਚਾਰੇ, ਵਗੈਰਾ ਜਾਂ ਸਬਜ਼ੀਆਂ ਨੂੰ ਪਾਣੀ ਦੀ ਲੋੜ ਕਿਸਾਨ ਮੋਟਰਾਂ ਨਾਲ ਪੂਰੀ ਕਰ ਲੈਂਦੇ ਸਨ | ਹੁਣ ਕਣਕ ਦੀ ਅਗੇਤੀ ਬਿਜਾਈ ਲਗਭਗ ਇਕ ਮਹੀਨਾ ਪਹਿਲਾਂ ਹੋ ਚੁੱਕੀ ਹੈ ਤੇ ਇਸ ਬਿਜਾਈ ਦੌਰਾਨ ਉੱਗੀ ਕਣਕ ਨੂੰ ਹੁਣ ਪਹਿਲੇ ਪਾਣੀ ਦੀ ਲੋੜ ਹੈ ਜਿਸ ਨੂੰ ਕਿਸਾਨੀ ਭਾਸ਼ਾ 'ਚ ਕੋਰ ਭਿਉਣੀ ਕਹਿੰਦੇ ਹਨ | ਕਣਕ ਨੂੰ ਪਹਿਲਾਂ ਪਾਣੀ ਕੱਸੀ ਦਾ ਲੱਗਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਕਿਉਂਕਿ ਨਾਲ ਹਾੜ੍ਹੀ ਚੰਗੀ ਫਸਲ ਦਾ ਮੁੱਢ ਬੱਝਦਾ ਹੈ ਪਰ ਜੇਕਰ ਨਹਿਰੀ ਪਾਣੀ ਦੀ ਬੰਦੀ ਖਤਮ ਨਹੀਂ ਕੀਤੀ ਜਾਂਦੀ ਤਾਂ ਕਿਸਾਨ ਆਪਣੀਆਂ ਹਾੜ੍ਹੀ ਦੀਆਂ ਫਸਲਾਂ ਖਾਸਕਰ ਕਣਕ ਨੂੰ ਧਰਤੀ ਹੇਠਲਾ ਪਾਣੀ ਲਾਉਣ ਲਈ ਮਜਬੂਰ ਹੋਣਾ ਪੈ ਸਕਦਾ ਇਹ ਪਾਣੀ ਵਰਤਣਾ ਫਸਲਾਂ ਲਈ ਕੋਈ ਬਹੁਤਾ ਚੰਗਾ ਸਾਬਤ ਨਹੀਂ ਹੋਵੇਗਾ | ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਦੇ ਦੋਗਲੇਪਣ ਤੋਂ ਕਾਫੀ ਨਿਰਾਸ਼ ਹਨ ਕਿਉਂਕਿ ਇਕ ਪਾਸੇ ਤਾਂ ਸਰਕਾਰ ਦੇ ਸਬੰਧਿਤ ਵਿਭਾਗ ਉਨ੍ਹਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਦੀਆਂ ਨਸੀਹਤਾਂ ਦੇ ਰਹੇ ਤੇ ਦੂਜੇ ਪਾਸੇ ਪਿਛਲੇ ਸਮੇਂ ਤੋਂ ਨਹਿਰੀ ਪਾਣੀ ਦੀ ਬੰਦੀ ਚੱਲ ਰਹੀ ਹੈ | ਕਿਸਾਨਾਂ ਦੀ ਪਾਣੀ ਲੋੜ ਸਬੰਧੀ ਸਿੰਜਾਈ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ | ਕਿਸਾਨਾਂ ਨੇ ਸਿੰਜਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਨਹਿਰੀ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਨਹਿਰੀ ਪਾਣੀ ਦੀ ਬੰਦੀ ਖਤਮ ਕਰਕੇ ਪਾਣੀ ਛੱਡਿਆ ਜਾਵੇ ਤਾਂ ਕਿ ਸੂਏ, ਕੱਸੀਆਂ ਦਾ ਪਾਣੀ ਕਿਸਾਨ ਆਪਣੀਆਂ ਹਾੜ੍ਹੀ ਦੀਆਂ ਫਸਲਾਂ ਨੂੰ ਦੇ ਸਕਣ |
ਪਿਛਲੀ ਖ਼ਬਰ ਫ਼ਰੀਦਕੋਟ ਦੀ ਕੇਂਦਰੀ ਜੇਲ੍ਹ 'ਚੋਂ 5 ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਬ੍ਰਾਹਮਣ ਭਾਈਚਾਰੇ ਨੇ ਸ੍ਰੀ ਗੁਰੂ ਤੇਗ਼ ਬਹਾਦਾਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।