28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਅਕਾਲ ਅਕੈਡਮੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅਜੀਤ ਡੈਸਕ 03-11-2025
ਸ੍ਰੀ ਮੁਕਤਸਰ ਸਾਹਿਬ, 2 ਨਵੰਬਰ (ਰਣਜੀਤ ਸਿੰਘ ਢਿੱਲੋਂ)-ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਕੀਤੇ ਗਏ | ਸਮਾਗਮ ਵਿਚ ਨਰਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਵਲੋਂ ਧਾਰਮਿਕ ਵਿਦਿਆ, ਦੇਸ਼ ਭਗਤੀ ਤੇ ਸਮਾਜ ਸੁਧਾਰ ਦੇ ਵਿਸ਼ਿਆਂ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਕੋਰੀਓਗ੍ਰਾਫ਼ੀਆਂ ਤੇ ਨਾਟਕ ਪੇਸ਼ ਕੀਤੇ ਗਏ | ਸਕੂਲ ਦੀ ਨੈਸ਼ਨਲ ਪੱਧਰ ਦੀ ਗੱਤਕਾ ਟੀਮ ਨੇ ਗੱਤਕੇ ਦੇ ਪ੍ਰਦਰਸ਼ਨ ਕੀਤੇ | ਪਿ੍ੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ ਨੇ ਵਿਦਿਅਕ ਖੇਤਰ, ਖੇਡਾਂ ਤੇ ਕਲਾਤਮਿਕ ਗਤੀਵਿਧੀਆਂ ਆਦਿ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਭਵਿੱਖ 'ਚ ਹੋਰ ਮਿਹਨਤ ਕਰਕੇ ਸ਼ਖ਼ਸੀਅਤ ਸੰਵਾਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿਚ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਉਨ੍ਹਾਂ ਬਾਣੀ ਬਾਣੇ ਨਾਲ ਜੁੜ ਕੇ ਗੁਰੂ ਸਾਹਿਬ ਦੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਬੇਨਤੀ ਕੀਤੀ | ਇਸ ਮੌਕੇ ਸਮੂਹ ਸੰਗਤ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
ਪਿਛਲੀ ਖ਼ਬਰ ਸੜਕੀ ਹਾਦਸੇ ਰੋਕਣ ਲਈ ਸੜਕ 'ਤੇ ਖ਼ਰਾਬ ਖੜ੍ਹੇ ਵਾਹਨਾਂ 'ਤੇ ਲਾਈਆਂ ਰੇਡੀਅਮ ਰਿਫ਼ਲੈਕਟਰ ਟੇਪਾਂ ਅਗਲੀ ਖ਼ਬਰ ਐੱਮ.ਐੱਮ.ਡੀ. ਡੀ.ਏ.ਵੀ. ਕਾਲਜ ਦੀ ਬਾਸਕਟਬਾਲ ਟੀਮ ਨੇ ਸਿਲਵਰ ਤਗ਼ਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।