01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਫ਼ੁੱਟਬਾਲ ਖਿਡਾਰੀ ਹਰਮਨਜੀਤ ਸਿੰਘ ਖਹਿਰਾ ਦਾ ਪਿੰਡ ਪਹੁੰਚਣ 'ਤੇ ਸਵਾਗਤ

ਅਜੀਤ ਡੈਸਕ 22-10-2025
ਰੁਪਾਣਾ, 21 ਅਕਤੂਬਰ (ਜਗਜੀਤ ਸਿੰਘ)-ਪਿੰਡ ਰੁਪਾਣਾ ਦੇ ਹਰਜਿੰਦਰ ਸਿੰਘ, ਸਵ. ਇਕਬਾਲ ਸਿੰਘ, ਪਵਨ ਸਿੰਘ, ਕੇਵਲ ਸਿੰਘ ਤੇ ਹਰਦੀਪ ਸਿੰਘ ਖਹਿਰਾ ਦੇ ਪਰਿਵਾਰ 'ਚ ਜਨਮੇ ਹਰਮਨਜੀਤ ਸਿੰਘ ਨੇ ਰੁਪਾਣਾ ਦੀ ਫ਼ੁੱਟਬਾਲ ਟੀਮ ਵਿਚ ਖੇਡਦਿਆਂ ਹਲਕੇ 'ਚ ਆਪਣਾ ਨਾਂਅ ਰੋਸ਼ਨ ਕੀਤਾ | ਹਰਮਨਜੀਤ ਸਿੰਘ ਪੁੱਤਰ ਸਵ. ਇਕਬਾਲ ਸਿੰਘ ਨੇ ਆਪਣੀ ਪੜ੍ਹਾਈ ਦੇ ਨਾਲ-ਨਾਲ ਜਪਾਨ ਵਿਖੇ ਫ਼ੁੱਟਬਾਲ 'ਚ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ | ਪੰਜਾਬ ਦੇ ਪ੍ਰਸਿੱਧ ਕੋਚ ਅਮਨ ਗਰਚਾ ਤੇ ਹਰਦੀਪ ਸਿੰਘ ਦੀ ਮਿਹਨਤ ਸਦਕਾ ਹਰਮਨਜੀਤ ਸਿੰਘ ਦੀ ਨੌਵੀਂ ਕਲਾਸ 'ਚ ਪੜ੍ਹਾਈ ਦੌਰਾਨ ਹੀ ਪੰਜਾਬ 'ਚੋਂ ਇਕੱਲੇ ਦੀ ਚੋਣ ਹੋਈ ਅਤੇ ਫ਼ੁੱਟਬਾਲ ਮੁੰਬਈ ਐੱਫ਼. ਸੀ. ਅਕੈਡਮੀ 'ਚ ਖੇਡਦਿਆਂ ਜਪਾਨ 'ਚ ਖੇਡਣ ਮੌਕਾ ਮਿਲਿਆ | ਅੱਜ ਹਰਮਨਜੀਤ ਸਿੰਘ ਦਾ ਪਿੰਡ ਪਹੁੰਚਣ 'ਤੇ ਸਪੋਰਟਸ ਕਲੱਬ ਰੁਪਾਣਾ ਦੇ ਮੈਂਬਰਾਂ ਤੇ ਗਿਲਜੇਵਾਲਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਗੁਰਪ੍ਰੀਤ ਸਿੰਘ ਸ਼ੇਰੇਵਾਲਾ, ਹਰਚਰਨ ਸਿੰਘ, ਛੰਨਾ ਭਾਊ, ਸੁਖਵੰਤ ਸਿੰਘ ਪਟਵਾਰੀ, ਰਵਨੀਤ ਸਿੰਘ ਸੰਧੂ ਆਦਿ ਹਾਜਰ ਸਨ | ਇਸ ਮੌਕੇ ਖਹਿਰਾ ਪਰਿਵਾਰ ਨੇ ਹਾਜ਼ਰ ਲੋਕਾ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਜਸਵਿੰਦਰ ਕੌਰ ਗਿੱਲ ਦੇ ਦਿਹਾਂਤ 'ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਮੇਤ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ... ਅਗਲੀ ਖ਼ਬਰ ਵਿਧਾਇਕ ਕਾਕਾ ਬਰਾੜ ਡੋਰ-ਟੂ-ਡੋਰ ਜਾ ਕੇ ਦੁਕਾਨਦਾਰਾਂ ਨੂੰ ਮਿਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।