15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਮੁਲਾਜ਼ਮ ਆਗੂ ਹੇਮ ਰਾਜ ਬਾਦਲ ਨੂੰ ਅੰਤਿਮ ਵਿਦਾਇਗੀ ਦਿੱਤੀ

ਅਜੀਤ ਡੈਸਕ 25-09-2025
ਲੰਬੀ, 24 ਸਤੰਬਰ (ਮੇਵਾ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਰਾਜ ਬਿਜਲੀ ਬੋਰਡ ਸਰਕਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਸਰਕਲ ਪ੍ਰਧਾਨ ਹੇਮ ਰਾਜ ਬਾਦਲ (75 ਸਾਲ) ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ | ਅੱਜ ਉਨ੍ਹਾਂ ਦੀ ਅੰਤਿਮ ਵਿਦਾਇਗੀ ਸਮੇਂ ਮਿ੍ਤਕ ਦੇਹ ਉੱਪਰ ਟੈਕਨੀਕਲ ਸਰਵਿਸਿਜ਼ ਯੂਨੀਅਨ, ਇਨਕਲਾਬੀ ਜਮਹੂਰੀ ਫ਼ਰੰਟ ਪੰਜਾਬ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਆਗੂਆਂ ਨੇ ਆਪੋ-ਆਪਣੀਆਂ ਜਥੇਬੰਦੀਆਂ ਦੇ ਝੰਡੇ ਪਾ ਕੇ ਸਨਮਾਨ ਦਿੱਤਾ ਗਿਆ | ਸੇਜਲ ਅੱਖਾਂ ਨਾਲ ਉਨ੍ਹਾਂ ਦੇ ਪੁੱਤਰਾਂ ਰਵਿੰਦਰ ਕੁਮਾਰ ਤੇ ਰਜਿੰਦਰ ਕੁਮਾਰ ਵੱਲੋਂ ਚਿਖਾ ਨੂੰ ਅਗਨੀ ਦਿੱਤੀ | ਜਾਣਕਾਰੀ ਦਿੰਦਿਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪੰਜਾਬ ਰਾਜ ਬਿਜਲੀ ਬੋਰਡ ਦੇ ਸੂਬਾ ਜਥੇਬੰਦਕ ਸਕੱਤਰ ਭੁਪਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਸਾਥੀ ਹੇਮ ਰਾਜ ਦੇ ਜੀਵਨ ਅਤੇ ਉਨ੍ਹਾਂ ਵਲੋਂ ਸੰਘਰਸ਼ਾਂ 'ਚ ਪਾਏ ਯੋਗਦਾਨ ਬਾਰੇ ਦੱਸਿਆ | ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਭਾਕਿਯੂ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਟੀ.ਐੱਸ.ਯੂ. ਦੇ ਜਰਨੈਲ ਸਿੰਘ ਅਬੋਹਰ, ਚੰਦਰ ਸ਼ਰਮਾ, ਸੱਤਪਾਲ ਬਾਦਲ, ਇਨਕਲਾਬੀ ਗਰੁੱਪ ਦੇ ਆਗੂ ਸ਼ੰਕਰ ਦਾਸ, ਪੈਨਸ਼ਨਰ ਐਸੋਸ਼ੀਏਸ਼ਨ ਦੇ ਆਗੂ ਪ੍ਰਕਾਸ਼ ਚੰਦ ਚੰਨੂ, ਸੁੰਦਰਪਾਲ, ਦਿਲਾਵਰ ਸਿੰਘ ਡੱਬਵਾਲੀ, ਮੁਖ਼ਤਿਆਰ ਸਿੰਘ ਮਲੋਟ, ਲੋਕ ਮੋਰਚਾ ਪੰਜਾਬ ਦੇ ਗੁਰਦੀਪ ਸਿੰਘ ਖੁੱਡੀਆਂ, ਸੁਖਵਿੰਦਰ ਸਿੰਘ ਬਠਿੰਡਾ, ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਆਗੂ ਡਾਕਟਰ ਮਹਿੰਦਰ ਸਿੰਘ ਖੁੱਡੀਆਂ ਤੇ ਡਾਕਟਰ ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਸਵੱਛਤਾ ਹੀ ਸੇਵਾ' ਮੁਹਿੰਮ ਅਧੀਨ ਵਲੰਟੀਅਰਾਂ ਨੇ ਕਾਲਜ ਦੀ ਸਫ਼ਾਈ ਕੀਤੀ ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ 1007 ਨਾਨ ਟੀਚਿੰਗ ਕਰਮਚਾਰੀਆਂ ਨੂੰ ਰੈਗੂਲਰ ਕਰਨ 'ਚ ਧੋਖਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।