15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਸਿੱਖਿਆ ਵਿਭਾਗ ਵਲੋਂ 1007 ਨਾਨ ਟੀਚਿੰਗ ਕਰਮਚਾਰੀਆਂ ਨੂੰ ਰੈਗੂਲਰ ਕਰਨ 'ਚ ਧੋਖਾ

ਅਜੀਤ ਡੈਸਕ 25-09-2025
• ਲਗਪਗ 20 ਤੋਂ 22 ਹਜ਼ਾਰ ਰੁਪਏ ਦਾ ਪ੍ਰਤੀ ਮੁਲਾਜ਼ਮ ਲੱਗੇਗਾ ਤਨਖ਼ਾਹ ਕੱਟ-ਡੀ.ਟੀ.ਐੱਫ਼.
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਬੀਤੇ ਦਿਨੀਂ ਵਿਭਾਗ 'ਚ ਕੰਮ ਕਰਦੇ 1007 ਨਾਨ ਟੀਚਿੰਗ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਨੋਟੀਫ਼ਿਕੇਸ਼ਨ ਕਰ ਜਾਰੀ ਦਿੱਤਾ ਹੈ, ਜੋ ਕਿ ਨਾਨ ਟੀਚਿੰਗ ਕਰਮਚਾਰੀਆਂ ਨਾਲ ਸਰਾਸਰ ਧੱਕਾ ਹੈ | ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਅਤੇ ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਨੇ ਦੱਸਿਆ ਕਿ ਵਿਭਾਗ ਵਿਚ ਲਗਪਗ 17-18 ਸਾਲ ਤੋਂ ਠੇਕਾ ਆਧਾਰਿਤ ਸੇਵਾ ਕਰਦਿਆਂ ਸੋਸ਼ਣ ਦਾ ਸ਼ਿਕਾਰ ਹੋ ਰਹੇ ਇਨ੍ਹਾਂ ਕਰਮਚਾਰੀਆਂ ਦੀ ਤਨਖ਼ਾਹ ਰੈਗੂਲਰ ਹੋਣ ਬਾਅਦ ਘਟ ਜਾਵੇਗੀ, ਜਿਸ ਕਾਰਨ ਹਰੇਕ ਕਰਮਚਾਰੀ ਲਗਪਗ 20 ਤੋਂ 22 ਹਜ਼ਾਰ ਰੁਪਏ ਘੱਟ ਤਨਖ਼ਾਹ 'ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹੋਵੇਗਾ | 'ਆਪ' ਸਰਕਾਰ ਦੇ ਇਸ ਮੁਲਾਜ਼ਮ ਵਿਰੋਧੀ ਫ਼ੈਸਲੇ ਕਾਰਨ ਆਪਣੀ ਅੱਧੀ ਜ਼ਿੰਦਗੀ ਠੇਕੇ 'ਤੇ ਗੁਜ਼ਾਰ ਚੁੱਕੇ ਇਹ ਕਰਮਚਾਰੀ ਹੁਣ ਦੁਬਾਰਾ ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ 'ਤੇ ਸਿਰਫ਼ ਬੇਸਿਕ ਪੇਅ ਉੱਪਰ ਕੰਮ ਕਰਨਗੇ | ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸੇਤੀਆ, ਮੀਤ ਪ੍ਰਧਾਨ ਪਰਮਿੰਦਰ ਸਿੰਘ ਖੋਖਰ ਅਤੇ ਜ਼ਿਲ੍ਹਾ ਵਿੱਤ ਸਕੱਤਰ ਨੀਰਜ਼ ਬਜਾਜ ਨੇ ਜ਼ੋਰਦਾਰ ਮੰਗ ਕਰਦਿਆਂ ਕਿਹਾ ਇਨ੍ਹਾਂ ਨਾਨ ਟੀਚਿੰਗ ਕਰਮਚਾਰੀਆਂ ਨੂੰ ਪੰਜਾਬ ਸਕੇਲ 'ਤੇ ਬਿਨਾਂ ਕੋਈ ਪ੍ਰੋਬੇਸ਼ਨ ਪੀਰੀਅਡ ਪੂਰੀ ਤਨਖ਼ਾਹ 'ਤੇ ਰੈਗੂਲਰ ਕੀਤਾ ਜਾਵੇ |

ਪਿਛਲੀ ਖ਼ਬਰ ਮੁਲਾਜ਼ਮ ਆਗੂ ਹੇਮ ਰਾਜ ਬਾਦਲ ਨੂੰ ਅੰਤਿਮ ਵਿਦਾਇਗੀ ਦਿੱਤੀ ਅਗਲੀ ਖ਼ਬਰ ਗਿੱਦੜਬਾਹਾ ਅਨਾਜ ਮੰਡੀ 'ਚ ਨਰਮੇ ਦੀ ਖ਼ਰੀਦ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।