01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕੁੱਤਿਆਂ ਤੋਂ ਪਰੇਸ਼ਾਨ ਕਾਲੋਨੀ ਵਾਸੀਆਂ ਨੇ ਲਗਾਇਆ ਧਰਨਾ

ਫੁਲਕੀਆ ਇਨਕਲੇਵ ਦੇ ਬਾਹਰ ਲੱਗੇ ਧਰਨੇ ਦਾ ਦਿ੍ਸ਼ | ਤਸਵੀਰ : ਵਰੁਣ ਸੈਣੀ <br/> 30-12-2025
ਪਟਿਆਲਾ, 29 ਦਸੰਬਰ (ਅ.ਸ. ਆਹਲੂਵਾਲੀਆ)-ਰੋਜ਼ਾਨਾ ਕਾਲੋਨੀ ਵਾਸੀਆਂ ਨੂੰ ਕੁੱਤਿਆਂ ਵਲੋਂ ਵੱਢੇ ਜਾਣ ਦੇ ਰੋਸ ਵਜੋਂ ਮਿੰਨੀ ਸਕੱਤਰੇਤ ਦੇ ਬਿਲਕੁਲ ਨਾਲ ਲੱਗਦੀ ਫੁਲਕੀਆ ਇਨਕਲੇਵ ਵਾਸੀਆਂ ਵਲੋਂ ਧਰਨਾ ਦਿੱਤਾ ਗਿਆ | ਇੱਥੇ ਰਹਿੰਦੇ ਤਕਰੀਬਨ ਸਾਰੇ ਹੀ ਪਰਿਵਾਰਾਂ ਵਿਚੋਂ ਬਜ਼ੁਰਗ, ਜਵਾਨ ਅਤੇ ਬੱਚਿਆਂ ਨੇ ਇਸ ਧਰਨੇ ਵਿਚ ਸ਼ਮੂਲੀਅਤ ਕੀਤੀ |
ਇਨਕਲੇਵ ਦੇ ਪ੍ਰਧਾਨ ਅਵਤਾਰ ਸਿੰਘ ਲੰਗ ਅਤੇ ਹੋਰਨਾਂ ਮੁਤਾਬਿਕ ਇੱਥੇ ਇਕ ਘਰ ਦੇ ਬਾਹਰ ਇਕੱਠੇ ਰਹਿੰਦੇ 30-35 ਕੁੱਤਿਆਂ ਵਲੋਂ ਆਉਂਦੇ-ਜਾਂਦੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਪਿਛਲੇ ਇਕ ਸਾਲ ਤੋਂ ਵੱਡੀ ਗਿਣਤੀ ਵਿਚ ਬੱਚੇ, ਬਜ਼ੁਰਗ, ਔਰਤਾਂ ਨੂੰ ਇਨ੍ਹਾਂ ਕੁੱਤਿਆਂ ਨੇ ਜਾਂ ਤਾਂ ਵੱਢਿਆਂ ਹੈ ਜਾਂ ਇਨ੍ਹਾਂ ਤੋਂ ਬਚਦਿਆਂ ਸਕੂਟਰ ਆਦਿ ਤੋਂ ਡਿਗ ਕੇ ਗੰਭੀਰ ਸੱਟਾਂ ਲਗਵਾਈਆਂ ਹਨ | ਇੱਥੇ ਇਕੱਤਰ ਲੋਕਾਂ ਵਲੋਂ ਮੰਗ ਕੀਤੀ ਗਈ ਕਿ ਇਨ੍ਹਾਂ ਕੁੱਤਿਆਂ ਨੂੰ ਸੰਬੰਧਿਤ ਵਿਭਾਗ ਵਲੋਂ ਬਣਦੀ ਜਗਾ ਦੇ ਉੱਪਰ ਲਿਜਾਇਆ ਜਾਣਾ ਚਾਹੀਦਾ ਹੈ | ਇੱਥੇ ਇਹ ਵੀ ਗੱਲ ਕੀਤੀ ਗਈ ਕਿ ਜੇ ਇਨ੍ਹਾਂ ਕੁੱਤਿਆਂ ਕਾਰਨ ਕਿਸੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਅਜਿਹੀਆਂ ਘਟਨਾਵਾਂ ਦੇ ਕਾਰਨ ਬਣਦੇ ਇਨ੍ਹਾਂ ਕੁੱਤਿਆਂ 'ਤੇ ਠੱਲ੍ਹ ਨਾ ਪਾਉਣ ਵਾਲੇ ਵਿਭਾਗਾਂ ਤੇ ਹੋਰ ਕਾਰਨਾਂ ਦੀ ਹੋਵੇਗੀ |
ਪਿਛਲੀ ਖ਼ਬਰ ਪਟਿਆਲਾ 'ਚ ਸਿੰਗਲ-ਯੂਜ਼ ਪਲਾਸਟਿਕ 'ਤੇ ਸਖ਼ਤੀ, ਨਿਗਮ ਟੀਮ ਨੇ 9 ਚਾਲਾਨ ਕੱਟੇ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ 2026 ਕਲੰਡਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।