01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ 2026 ਕਲੰਡਰ ਜਾਰੀ

ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਆਗੂ ਅਤੇ ਮੈਂਬਰ ਕਲੰਡਰ ਜਾਰੀ ਕਰਦੇ ਹੋਏ | ਅਜੀਤ ਤਸਵੀਰ <br/> 30-12-2025
ਪਟਿਆਲਾ, 29 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਪਟਿਆਲਾ ਦੇ ਦਫ਼ਤਰ ਵਿਖੇ ਸਾਲ 2026 ਦਾ ਕਲੰਡਰ ਜਾਰੀ ਕੀਤਾ ਗਿਆ | ਇਹ ਕਲੰਡਰ 350 ਸਾਲ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੈ | ਇਸ ਕਲੰਡਰ ਨੂੰ ਸੀਨੀਅਰ ਮੈਂਬਰ ਸਤਪਾਲ ਰਾਹੀ ਮੁੱਖ ਸਲਾਹਕਾਰ, ਅਜੀਤ ਸਿੰਘ ਸੈਣੀ ਚੇਅਰਮੈਨ, ਵੇਦ ਪ੍ਰਕਾਸ਼ ਸਿੰਗਲਾ ਮੀਤ ਪ੍ਰਧਾਨ ਜੀਆਂ ਨੇ ਕਲੰਡਰ ਜਾਰੀ ਕੀਤਾ | ਇਸ ਪ੍ਰੋਗਰਾਮ ਦੀ ਪ੍ਰਧਾਨਗੀ ਗੁਰਦੀਪ ਸਿੰਘ ਵਾਲੀਆ ਪ੍ਰਧਾਨ ਨੇ ਕੀਤੀ | ਸਾਰੇ ਮੈਂਬਰਾਂ ਨੂੰ ਇਕ-ਇਕ ਕਲੰਡਰ ਦਿੱਤਾ ਗਿਆ | ਇਸ ਮੌਕੇ ਸਤਪਾਲ ਸਿੰਘ ਚੰਬਲ, ਗੁਰਮੀਤ ਸਿੰਘ ਟਿਵਾਣਾ, ਐੱਚ.ਐੱਸ. ਗਿੱਲ, ਸੁਰਜੀਤ ਕੁਮਾਰ ਰਮਾ, ਰਣਜੀਤ ਸਿੰਘ, ਭਗਤ ਸਿੰਘ ਚਹਿਲ, ਪਰਮਜੀਤ ਸਿੰਘ ਮੱਗੋ, ਸੁਰਵਿੰਦਰ ਸਿੰਘ ਛਾਬੜਾ, ਸੁਰਜੀਤ ਸਿੰਘ ਗੌਰੀਆ, ਖੁਵਿੰਦਰ ਕਪਲਾ, ਹਰਦੇਵ ਸਿੰਘ ਵਾਲੀਆ, ਜਗਦੀ ਸਿੰਘ, ਸਵਰਨਜੀਤ ਸਿੰਘ ਕੈਂਥਲ, ਡਾ. ਕੁਲਜਿੰਦਰ ਸਿੰਘ, ਬਲਦੇਵ ਕਿਰਨ ਰਮਾ, ਜਗਜੀਤ ਸਿੰਘ ਚੌਧਰੀ, ਗੁਰਮੀਤ ਸਿੰਘ ਆਦਿ ਹਾਜ਼ਰ ਸਨ | ਮੈਂਬਰਾਂ ਨੇ ਐਸੋਸੀਏਸ਼ਨ ਦੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਨਵਾਂ ਵਰ੍ਹਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਵੇਂ ਸਾਲ ਦਾ ਕਲੰਡਰ ਮੈਂਬਰਾਂ ਨੂੰ ਜਾਰੀ ਕੀਤਾ |
ਪਿਛਲੀ ਖ਼ਬਰ ਕੁੱਤਿਆਂ ਤੋਂ ਪਰੇਸ਼ਾਨ ਕਾਲੋਨੀ ਵਾਸੀਆਂ ਨੇ ਲਗਾਇਆ ਧਰਨਾ ਅਗਲੀ ਖ਼ਬਰ ਗੁਰਦੁਆਰਾ ਬੋਹੜ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।