01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਬਨੂੜ ਸਬ-ਤਹਿਸੀਲ ਨੂੰ ਅਪਗ੍ਰੇਡ ਕਰਕੇ ਤਹਿਸੀਲ ਬਣਾਏ ਜਾਣ 'ਤੇ 'ਆਪ' ਵਰਕਰਾਂ ਨੇ ਲੱਡੂ ਵੰਡੇ

ਅਜੀਤ ਡੈਸਕ 30-12-2025
ਬਨੂੜ, 29 ਦਸੰਬਰ (ਭੁਪਿੰਦਰ ਸਿੰਘ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਬਨੂੜ ਨੂੰ ਸਬ-ਡਵੀਜ਼ਨ ਬਣਾਉਣ ਦੇ ਕੀਤੇ ਐਲਾਨ ਦਾ ਸਭਨਾਂ ਧਿਰਾਂ ਨੇ ਸਵਾਗਤ ਕੀਤਾ ਹੈ | ਬਨੂੜ ਅਨਾਜ ਮੰਡੀ ਵਿਚ ਸਥਿਤ ਪਾਰਟੀ ਦੇ ਦਫ਼ਤਰ ਵਿਖੇ ਹਲਕਾ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਲੱਡੂ ਵੰਡੇ ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਲਵਿਸ਼ ਮਿੱਤਲ, ਅਜੈ ਮਿੱਤਲ, ਸ਼ਹਿਰੀ ਪ੍ਰਧਾਨ ਲੱਖੀ ਸੰਧੂ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਲਾਲਾ, ਕੌਂਸਲਰ ਭਜਨ ਲਾਲ, ਬਲਜੀਤ ਸਿੰਘ, ਮਿੱਠੀ ਸੰਧੂ, ਅਵਤਾਰ ਸਿੰਘ, ਜਤਿੰਦਰ ਗੋਲਡੀ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਨੀਨਾ ਮਿੱਤਲ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਬਨੂੜ ਨੂੰ ਸਬ-ਡਵੀਜਨ ਬਨਾਏ ਜਾਣ ਦਾ ਵਾਅਦਾ ਕੀਤਾ ਸੀ, ਜੋ ਅੱਜ ਪੂਰਾ ਹੋ ਗਿਆ ਹੈ | ਮੈਂ ਹਲਕੇ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਅਤੇ ਬਨੂੜ ਵਾਸੀਆਂ ਨੂੰ ਵਧਾਈ ਦਿੰਦੀ ਹਾਂ | ਪੰਜਾਬ ਸਰਕਾਰ ਵਲੋਂ ਕੀਤੇ ਫ਼ੈਸਲੇ ਅਨੁਸਾਰ ਬਨੂੜ ਸਬ-ਡਵੀਜ਼ਨ ਵਿਚ ਦੋ ਕਾਨੂੰਗੋਈ, ਪਟਵਾਰ ਦੇ 14 ਸਰਕਲ ਅਤੇ ਸਬ-ਤਹਿਸੀਲ ਬਨੂੜ ਦੇ 28 ਪਿੰਡਾਂ, ਡੇਰਾਬਸੀ ਤਹਿਸੀਲ ਦੇ 3 ਪਿੰਡ, ਸ਼ਹਿਰ ਬਨੂੜ ਤੇ ਪਟਿਆਲਾ ਜ਼ਿਲ੍ਹੇ ਦੇ ਨਵੇਂ ਸ਼ਾਮਲ ਕੀਤੇ 8 ਪਿੰਡਾਂ ਸਮੇਤ 40 ਪਿੰਡ ਸ਼ਾਮਲ ਕੀਤੇ ਗਏ ਹਨ | ਇਲਾਕਾ ਨਿਵਾਸੀਆਂ ਨੂੰ ਬਲਾਕ ਬਣਨ 'ਤੇ ਐੱਸ.ਡੀ.ਅੱੈਮ., ਡੀ.ਐੱਸ.ਪੀ. ਤੇ ਤਹਿਸੀਲਦਾਰ ਮਿਲੇਗਾ | ਇਸ ਦੇ ਨਾਲ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਕੇ ਪ੍ਰਾਇਮਰੀ ਹੈਲਥ ਸੈਂਟਰ ਦਾ ਦਰਜਾ ਮਿਲੇਗਾ | ਜਿਸ ਨਾਲ ਐਮਰਜੈਂਸੀ ਸੇਵਾਵਾਂ ਮਿਲਣਗੀਆਂ | ਇਸ ਤਰ੍ਹਾਂ 'ਆਪ' ਦੇ ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ, ਚੇਅਰਮੈਨ ਜਸਵੀਰ ਸਿੰਘ ਚੰਦੂਆਂ, ਸਿਕੰਦਰ ਸਿੰਘ, ਸਾਧੂ ਸਿੰਘ ਖਲੋਰ, ਗੁਰਦਰਸ਼ਨ ਸਿੰਘ ਖਾਸਪੁਰ, ਬਸਪਾ ਆਗੂ ਜਗਜੀਤ ਸਿੰਘ ਛੜਬੜ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ |
ਪਿਛਲੀ ਖ਼ਬਰ ਸ਼ਹਿਰ ਦੇ ਕਈ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ ਵਿਰੁੱਧ ਹੋਈ ਕਾਰਵਾਈ- ਵਿਸ਼ਾਲ ਵਰਮਾ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।