ਬਹਾਦਰਗੜ੍ਹ, 8 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਲਕਾ ਸਨੌਰ ਰਾਜਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸਨੌਰ ਤੋਂ ਤਿੰਨ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਸੱਤ ਬਲਾਕ ਸੰਮਤੀ ਮੈਂਬਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਚੋਣ ਦਲੇਰੀ ਅਤੇ ਵਿਜ਼ਨ ਨਾਲ ਲੜੀ ਜਾਵੇਗੀ ਅਤੇ ਚੋਣ ਨਤੀਜਿਆਂ ਵਿਚ ਇਹ ਸਾਹਮਣੇ ਆ ਜਾਵੇਗਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਵੱਡੇ ਫ਼ਰਕ ਨਾਲ ਜਿੱਤੇਗਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵਜੋਂ ਸੁਰਜੀਤ ਸਿੰਘ ਵਾਸੀ ਪਠਾਣਮਾਜਰਾ ਨੂੰ ਜ਼ੋਨ ਦੁਧਨ ਸਾਧਾਂ, ਗੁਰਜੀਤ ਕੌਰ ਪਤਨੀ ਜਸਬੀਰ ਸਿੰਘ ਵਾਸੀ ਚੁੰਟਾ ਜ਼ੋਨ ਮਸੀਂਗਣ, ਰਾਜਵੀਰ ਸਿੰਘ ਪੁੱਤਰ ਸੁਰਿੰਦਰ ਸਿੰਘ ਕਸਬਾ ਰੁੜਕੀ ਬਹਾਦਰਗੜ੍ਹ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਇਸੇ ਤਰ੍ਹਾਂ ਬਲਾਕ ਸੰਮਤੀ ਉਮੀਦਵਾਰਾਂ ਵਜੋਂ ਸੁਖਵਿੰਦਰ ਕੌਰ ਪਤਨੀ ਬਲਜੀਤ ਸਿੰਘ ਵਾਸੀ ਪਿੰਡ ਟਿਵਾਣਾ, ਪਰਮਜੀਤ ਕੌਰ ਪਤਨੀ ਜਗਮੇਲ ਸਿੰਘ ਵਾਸੀ ਪਿੰਡ ਪਿਪਲ੍ਹੇੜੀ, ਬੁੱਧਮੌਰ ਤੋਂ ਗੁਰਪ੍ਰੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਦੇਵੀ ਨਗਰ ਹੀਰਾ ਸਿੰਘ ਵਾਲਾ, ਜਲਾਲਪੁਰ ਤੋਂ ਬਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਲਾਲਪੁਰ, ਸ਼ੇਖਪੁਰ ਕੰਬੋਵਾ ਤੋਂ ਕੁਲਵੰਤ ਕੌਰ ਪਤਨੀ ਪ੍ਰਗਟ ਸਿੰਘ ਹਵਾਸੀ ਰਸੂਲਪੁਰ ਜੌੜਾ, ਪਨੋਂਦਿਆ ਤੋਂ ਗੁਰਬਿੰਦਰ ਗਿੱਲ ਪੁੱਤਰ ਕੁਲਵੰਤ ਗਿੱਲ ਵਾਸੀ ਜਨ੍ਹਹੇੜੀਆ, ਕਰਹੇੜੀ ਤੋਂ ਜਸਵਿੰਦਰ ਕੌਰ ਵਿਰਕ ਪਤਨੀ ਐਡਵੋਕੇਟ ਹਰਭਜਨ ਸਿੰਘ ਵਿਰਕ ਵਾਸੀ ਵਿੱਦਿਆ ਨਗਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ |