28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਅਧਿਆਪਕ ਮੇਲੇ 'ਚ ਮਹਿੰਦਰ ਗੰਜ ਸਕੂਲ ਦੇ ਅਧਿਆਪਕ ਛਾਏ

ਅਜੀਤ ਡੈਸਕ 05-12-2025
ਰਾਜਪੁਰਾ, 4 ਦਸੰਬਰ (ਰਣਜੀਤ ਸਿੰਘ)- ਇੱਥੇ ਸਕੂਲ ਆਫ਼ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰ ਗੰਜ ਵਿਖੇ ਬਲਾਕ ਪੱਧਰੀ ਸਕੂਲਾਂ ਦਾ ਅਧਿਆਪਕ ਮੇਲਾ ਕਰਵਾਇਆ ਗਿਆ | ਇਸ ਵਿਚ ਅੱਧਾ ਦਰਜਨ ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੈ ਭਾਗ ਲਿਆ ਅਤੇ ਆਪਣੇ ਆਪਣੇ ਵਿਸ਼ੇ ਦੇ ਸੰਬੰਧ ਵਿਚ ਭਾਸ਼ਣ ਦਿੱਤਾ ਜਿਸ ਵਿਚ ਟੀਚਿੰਗ ਲਰਨਿੰਗ ਮੈਟੀਰੀਅਲ ਬਾਰੇ ਵਿਚ ਭਰਪੂਰ ਜਾਣਕਾਰੀ ਦਿੱਤੀ ਗਈ |
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪਿ੍ੰਸੀਪਲ ਪੂਨਮ ਕੁਮਾਰੀ ਨੇ ਦੱਸਿਆ ਕਿ ਸਕੂਲ ਵਿਚ ਅਧਿਆਪਕ ਫੈਸਟ ਕਰਵਾਇਆ ਗਿਆ ਜਿਸ ਵਿਚ ਅੱਧਾ ਦਰਜਨ ਦੇ ਸਕੂਲਾਂ ਅਧਿਆਪਕਾਂ ਨੇ ਭਾਗ ਲਿਆ ਜਿਸ ਵਿਚ ਅਧਿਆਪਕਾ ਨੂੰ ਕਰੇਇਟੀਵਿਟੀ, ਆਈ.ਟੀ. ਟੂਲਜ ਅਤੇ ਟੈਕਨਾਲੋਜੀ ਦੀ ਵਰਤੋਂ, ਮਾਈਕਰੋ ਟੀਚਿੰਗ, ਰੀਕਰੀਏਸ਼ਨਲ ਐਕਟੀਵਿਟੀਜ਼, ਭਾਰਤੀ ਸੰਸਕਿ੍ਤੀ ਅਤੇ ਹੋਰ ਵਿਸ਼ਿਆਂ ਦੇ ਸੰਬੰਧ ਵਿਚ ਅਧਿਆਪਕਾਂ ਨੇ ਭਾਸ਼ਨ ਦਿੱਤੇ | ਇਸ ਮੌਕੇ ਜੱਜ ਦੀ ਭੂਮੀਕਾ ਰਚਨਾ ਸ਼ਰਮਾ, ਰਸ਼ਮੀ ਨੇ ਨਿਭਾਈ | ਇਸ ਅਧਿਆਪਕ ਮੇਲੇ ਵਿਚ ਮਹਿੰਜਰ ਗੰਜ ਸਕੁੂਲ ਦੇ ਛੇ ਅਧਿਆਪਕਾ ਨੇ ਭਾਗ ਜਿਨ੍ਹਾਂ 'ਚੋਂ ਪੰਜਾਂ ਨੇ ਵੱਖ-ਵੱਖ ਮੱਲਾਂ ਮਾਰੀਆਂ ਤੇ ਚਾਰ ਅਧਿਆਪਕਾਂ ਲੈਕ. ਕਮਰਸ ਪਾਰੁਲ, ਲੈਕ. ਨਵਦੀਪ ਕੁਮਾਰ, ਪੰਕਜ ਸ਼ਰਮਾ, ਸ਼ਿਲਕੀ ਮੈਨੀ ਨੇ ਪਹਿਲੀ ਤੇ ਲੈਕ. ਰੇਨੂੰ ਬਾਲਾ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ | ਇਸ ਮੌਕੇ ਸਕੂਲ ਵਲੋਂ ਮੱਲਾਂ ਮਾਰਨ ਵਾਲੇ ਅਧਿਆਪਕਾਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਅਸ਼ਵਿੰਦਰ ਕੌਰ, ਰਵਨੀਤ ਕੌਰ, ਰੇਖਾ ਸ਼ਰਮਾ, ਨੀਰਜ ਸ਼ਰਮਾ, ਸਮਰਿੱਧੀ ਖੁਲਰ, ਸੋਨੀਆ ਕੁਮਾਰ, ਸੀਮਾ ਆਰੀਆ ਤੇ ਹੋਰ ਅਧਿਆਪਕ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ 'ਚ ਕੌਂਾਸਲਿੰਗ ਹੱਬ ਦੀਆਂ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਗੁਰੂ ਨਾਨਕ ਇੰਡ. ਦੇ ਮਾਲਕ ਗੁਰਨਾਮ ਸਿੰਘ ਤੇ ਸੁਰਿੰਦਰ ਸਿੰਘ ਨੂੰ ਸਦਮਾ, ਮਾਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।