ਪਟਿਆਲਾ, 3 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਈ. ਐੱਮ. ਆਰ. ਸੀ. ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ਼ ਅਦਾਰਾ 'ਸੰਗਤ ਪੰਜਾਬ' ਅਤੇ 'ਚੇਅਰ ਪੋਇਟਰੀ ਈਵਨਿੰਗਜ਼, ਕਲਕੱਤਾ' ਵਲੋਂ ਦੋ ਦਿਨਾ 'ਚੇਅਰ ਪੋਇਟਰੀ ਸੰਗਤ ਅੰਤਰ-ਰਾਸ਼ਟਰੀ ਕਵਿਤਾ ਉਤਸਵ' ਕਰਵਾਇਆ ਗਿਆ, ਜਿਸ ਵਿਚ ਡੱਚ, ਫ੍ਰੈਂਚ, ਤਿੱਬਤੀ, ਸੰਥਾਲੀ, ਪੰਜਾਬੀ, ਹਿੰਦੀ, ਅੰਗਰੇਜ਼ੀ, ਅਸਾਮੀ ਆਦਿ ਭਾਸ਼ਾਵਾਂ ਦੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ਼ ਦਰਸ਼ਕਾਂ ਨੂੰ ਸਰਸ਼ਾਰ ਕੀਤਾ | ਸਾਇੰਸ ਆਡੀਟੋਰੀਅਮ ਵਿਖੇ ਹੋਏ ਇਸ ਉਸਤਵ ਵਿਚ ਕੀਰਾ ਵੁੱਕ, ਮੈਲੇਨੀ ਲੇਬਲਾਂ, ਤੇਨਜ਼ਿੰਗ ਸੂੰਦੇ, ਕੇਵਲ ਬਿਨਾਬੀ, ਪੀ ਰਮਨ, ਰੋਬਿਨ, ਚੰਦਰ ਪ੍ਰਕਾਸ਼ ਦੇਵਲ, ਰਾਕੇਸ਼ ਰੰਜਨ, ਨਿਰਮਲਾ ਪੁਤੁਲ ਮੁਰਮੂ, ਅੰਸ਼ੁਮਨ ਕਰ, ਪਾਲ ਕੌਰ, ਅਦਨਾਨ ਕਫ਼ੀਲ ਦਰਵੇਸ਼, ਪਿ੍ੰਯਵਦਾ ਸਿੰਘ ਇਲਹਾਨ, ਗੁਰਤੇਜ ਕੋਹਾਰਵਾਲਾ, ਅੰਬਰੀਸ਼, ਗੁਰਪ੍ਰੀਤ, ਅਜੀਤਪਾਲ ਜਟਾਣਾ, ਬਿਪਨਪ੍ਰੀਤ, ਨਰਿੰਦਰਪਾਲ ਕੌਰ, ਮੁਕੇਸ਼ ਆਲਮ ਅਤੇ ਅਨੂ ਬਾਲਾ ਨੇ ਆਪਣੀਆਂ ਕਾਵਿ ਪੇਸ਼ਕਾਰੀਆਂ ਦਿੱਤੀਆਂ | 2 ਨਵੰਬਰ ਦੀ ਸ਼ਾਮ ਨੂੰ ਪੰਜਾਬੀ ਵਿਭਾਗ ਦੇ ਸਾਹਮਣੇ 'ਕਾਵਿ ਸੱਥ' ਦੇ ਰੂਪ ਵਿੱਚ ਕਵੀਆਂ ਨੇ ਆਪਣੀ ਕਵਿਤਾ ਦਾ ਰੰਗ ਬੰਨਿ੍ਹਆ | ਇਸ 'ਕਾਵਿ ਸੱਥ' ਵਿਚ ਕੀਰਾ ਵੁੱਕ, ਮੈਲੇਨੀ ਲੇਬਲਾਂ, ਤੇਨਜ਼ਿੰਗ ਸੂੰਦੇ, ਪੀ ਰਮਨ, ਸੋਨੇਟ ਮੋਂਡਲ, ਸਰਬਜੀਤ ਗਰਚਾ, ਭੁਪਿੰਦਰਪ੍ਰੀਤ, ਰਾਕੇਸ਼ ਰੰਜਨ, ਅਦਨਾਨ ਕਫ਼ੀਲ ਦਰਵੇਸ਼, ਪਿ੍ਯੰਵਦਾ ਸਿੰਘ ਇਲਹਾਨ, ਰਮਨ ਸੰਧੂ, ਸੁਖਦੇਵ, ਕਮਲਪ੍ਰੀਤ ਸਿੰਘ, ਸੁਖਵਿੰਦਰ ਸੁੱਖੀ, ਸੰਤੋਖ ਸਿੰਘ ਸੁੱਖੀ ਤੇ ਰਣਧੀਰ ਸ਼ਾਮਿਲ ਹੋਏ | ਅਦਾਰਾ 'ਸੰਗਤ ਪੰਜਾਬ' ਦੇ ਪ੍ਰਧਾਨ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਚੇਅਰ ਪੋਇਟਰੀ ਸੰਗਤ ਅੰਤਰਰਾਸ਼ਟਰੀ ਕਵਿਤਾ ਉਤਸਵ ਬਹੁਭਾਸ਼ੀ ਕਵਿਤਾ ਦਾ ਵਿਸ਼ੇਸ਼ ਮੰਚ ਹੈ | ਕਵੀ ਸਵਾਮੀ ਅੰਤਰ ਨੀਰਵ ਨੇ ਕਿਹਾ ਕਿ ਬਹੁ-ਸੱਭਿਆਚਾਰਕ ਤੇ ਬਹੁ-ਭਾਸ਼ੀ ਸੁਭਾਅ ਦੇ ਜਸ਼ਨ ਨੂੰ ਮਨਾਉਂਦਾ ਇਹ ਉਤਸਵ ਨਵੀਂ ਪੀੜ੍ਹੀ ਲਈ ਸਾਹਿਤਕ ਸੰਵੇਦਨਾ ਦਾ ਇਕ ਮਹੱਤਵਪੂਰਣ ਮੰਚ ਸਾਬਤ ਹੋਵੇਗਾ | ਉਤਸਵ ਦੇ ਡਾਇਰੈਕਟਰ ਸਹਿਜਮੀਤ ਨੇ ਦੱਸਿਆ ਕਿ ਕਵੀਆਂ ਵੱਲੋਂ ਪੜ੍ਹੀਆਂ ਗਈਆਂ ਕਵਿਤਾਵਾਂ ਦੇ ਪੰਜਾਬੀ ਅਤੇ ਅੰਗਰੇਜ਼ੀ ਅਨੁਵਾਦ ਵੀ ਪੜ੍ਹੇ ਗਏ | ਵੱਖ-ਵੱਖ ਸੈਸ਼ਨਾਂ ਦੌਰਾਨ ਮੰਚ ਸੰਚਾਲਨ ਦਾ ਕਾਰਜ ਕਵੀ ਨੀਤੂ, ਸਹਿਜਮੀਤ, ਆਲੀਸ਼ਾ ਤੇ ਮਨਜੀਤ ਨੇ ਕੀਤਾ |