18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਕਾਂਗਰਸੀ ਆਗੂ ਭਾਜਪਾ 'ਚ ਸ਼ਾਮਿਲ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤਣਗੇ ਭਾਜਪਾਈ ਉਮੀਦਵਾਰ- ਪ੍ਰਨੀਤ ਕੌਰ

ਅਜੀਤ ਡੈਸਕ 04-12-2025
ਪਟਿਆਲਾ, 3 ਦਸੰਬਰ (ਅ. ਸ. ਆਹਲੂਵਾਲੀਆ)-ਪੰਜਾਬ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਥਿਤੀ ਦਿਨ-ਬ-ਦਿਨ ਹੋਰ ਮਜ਼ਬੂਤ ਹੋ ਰਹੀ ਹੈ, ਇਸੇ ਕੜੀ 'ਚ ਪਟਿਆਲਾ ਵਿਖੇ ਪਾਰਟੀ ਨੂੰ ਇਕ ਵੱਡਾ ਹੁਲਾਰਾ ਮਿਲਿਆ | ਕਾਂਗਰਸ ਪਾਰਟੀ ਦੇ ਕਈ ਪ੍ਰਮੁੱਖ ਆਗੂ ਰਸਮੀ ਤੌਰ 'ਤੇ ਭਾਜਪਾ ਵਿਚ ਸ਼ਾਮਿਲ ਹੋ ਗਏ | ਪਿੰਡ ਜੱਸੋਵਾਲ (ਪਟਿਆਲਾ ਦਿਹਾਤੀ) ਤੋਂ ਸਾਬਕਾ ਸਰਪੰਚ ਯੁਵਰਾਜ ਸ਼ਰਮਾ ਅਤੇ ਪੰਚ ਹਰਦੀਪ ਸਿੰਘ, ਬਲਾਕ-1 (ਪਟਿਆਲਾ ਦਿਹਾਤੀ) ਦੇ ਪ੍ਰਧਾਨ ਚਮਕੌਰ ਸਿੰਘ ਇੱਛੇਵਾਲ, ਤਰਖੇੜੀ (ਨਾਭਾ) ਤੋਂ ਜਗਵੀਰ ਸਿੰਘ ਅਤੇ ਹਰਵਿੰਦਰ ਸਿੰਘ ਨੇ ਭਾਜਪਾ ਵਿਚ ਸ਼ਮੂਲੀਅਤ ਕੀਤੀ |
ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਨਵੇਂ ਆਗੂਆਂ ਨੂੰ ਪਾਰਟੀ ਦਾ ਸਿਰੋਪਾਉ ਪਾ ਕੇ ਭਾਜਪਾ ਪਰਿਵਾਰ ਵਿਚ ਨਿੱਘਾ ਸਵਾਗਤ ਕੀਤਾ | ਇਸ ਤੋਂ ਇਲਾਵਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਵਲੋਂ ਪਟਿਆਲਾ ਦਿਹਾਤੀ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ, ਜਿਸ ਵਿਚ ਜ਼ਿਲ੍ਹਾ ਪ੍ਰੀਸ਼ਦ ਲਈ ਪਿੰਡ ਚਲੈਲਾਂ ਤੋਂ ਉਮੀਦਵਾਰ ਯੁਵਰਾਜ ਸ਼ਰਮਾ, ਪਿੰਡ ਮੰਡੌਰ ਤੋਂ ਕਰਮਜੀਤ ਕੌਰ ਅਤੇ ਬਲਾਕ ਸੰਮਤੀ ਲਈ ਪਿੰਡ ਜੱਸੋਵਾਲ ਤੋਂ ਜਰਨੈਲ ਕੌਰ, ਮੰਡੌਰ ਕੁਲਵੰਤ ਸਿੰਘ, ਕੈਦੂਪੁਰ ਸਿੰਮੋ ਦੇਵੀ, ਅਜਨੌਦਾ ਕਲਾਂ ਜਸਬੀਰ ਕੌਰ, ਆਲੋਵਾਲ ਰਾਜਵਿੰਦਰ ਕੌਰ, ਹਿਆਣਾ ਅੰਮਿ੍ਤਪਾਲ ਕੌਰ, ਬਾਬੂ ਸਿੰਘ ਕਾਲੋਨੀ ਮਨਪ੍ਰੀਤ ਸਿੰਘ, ਰੋਹਟੀ ਛੰਨਾ ਚਮਕੌਰ ਸਿੰਘ, ਲੰਗ ਭਗਵਾਨ ਸਿੰਘ, ਦੰਦਰਾਲਾ ਖਰੌੜ, ਬੇਅੰਤ ਕੌਰ, ਚਲੈਲਾਂ ਜਸਵਿੰਦਰ ਕੌਰ, ਰਣਜੀਤ ਨਗਰ ਰਫ਼ਿਲਾ ਬੇਗਮ, ਸਿਉਣਾ ਗੁਰਦਾਸ ਸਿੰਘ, ਫੱਗਣਮਾਜਰਾ ਤਰਸੇਮ ਸਿੰਘ, ਬਾਰਨ ਲਖਵਿੰਦਰ ਸਿੰਘ ਆਦਿ ਉਮੀਦਵਾਰਾਂ ਦੇ ਨਾਂਅ ਹਨ | ਉਨ੍ਹਾਂ ਕਿਹਾ ਕਿ ਇਹ ਚੋਣਾਂ ਪਿੰਡਾਂ ਅਤੇ ਬਲਾਕ ਪੱਧਰ 'ਤੇ ਵਿਕਾਸ ਦੀ ਨਵੀਂ ਸ਼ੁਰੂਆਤ ਕਰਨਗੀਆਂ | ਪ੍ਰਨੀਤ ਕੌਰ ਨੇ ਕਿਹਾ ਦਿਨ-ਪ੍ਰਤੀ-ਦਿਨ ਭਾਜਪਾ ਦੇ ਪਰਿਵਾਰ ਵਿਚ ਵਾਧਾ ਹੋ ਰਿਹਾ ਹੈ, ਜੋ ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਭਾਜਪਾ ਵਿਚ ਵੱਧ ਰਿਹਾ ਹੈ | ਅੱਜ ਪੰਜਾਬ ਦੇ ਲੋਕ ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਮਾਰੂ ਨੀਤੀਆਂ, ਭਿ੍ਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਦੀ ਖ਼ਰਾਬ ਸਥਿਤੀ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ | ਹੁਣ ਉਹ ਸੂਬੇ ਵਿਚ ਵਿਕਾਸ-ਮੁਖੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸਥਾਪਤ ਕਰਨਾ ਚਾਹੁੰਦੇ ਹਨ | ਆਗੂਆਂ ਨੇ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਸਾਡੇ ਉਮੀਦਵਾਰਾਂ ਅਤੇ ਵਰਕਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਪਰ ਲੋਕਤੰਤਰ ਵਿਚ ਅਜਿਹੀਆਂ ਚਾਲਾਂ ਕੰਮ ਨਹੀਂ ਆਉਣਗੀਆਂ | ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਉਹ ਬਦਲਾਅ ਭਾਜਪਾ ਹੀ ਲਿਆਵੇਗੀ | ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਕੂਕਾ, ਸਤਬੀਰ ਖੱਟੜਾ, ਅਤੁਲ ਜੋਸ਼ੀ, ਬਰਿੰਦਰ ਬਿੱਟੂ, ਮੰਡਲ ਪ੍ਰਧਾਨ ਗੁਰਭਜਨ ਲਚਕਾਣੀ ਤੇ ਮੰਡਲ ਪ੍ਰਧਾਨ ਗੁਰਧਿਆਨ ਸਿੰਘ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ 'ਚੇਅਰ ਪੋਇਟਰੀ ਸੰਗਤ ਅੰਤਰਰਾਸ਼ਟਰੀ ਕਵਿਤਾ ਉਤਸਵ' ਕਰਵਾਇਆ ਅਗਲੀ ਖ਼ਬਰ ਸੂਬਾ ਸਰਕਾਰ ਵਲੋਂ ਸੜਕਾਂ ਦਾ ਨਵੀਨੀਕਰਨ, ਇਤਿਹਾਸਕ ਫ਼ੈਸਲਾ- ਵਿਧਾਇਕ ਦੇਵ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।