ਪਟਿਆਲਾ, 3 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਦਿਵਿਆਂਗ ਦਿਵਸ ਮਨਾਇਆ ਗਿਆ | ਇਸ ਮੌਕੇ ਵਿਲੱਖਣ ਸਮਰੱਥਾ ਵਾਲੇ ਬੱਚਿਆਂ ਨੇ ਸ. ਐ. ਸ. ਮਾਡਲ ਟਾਊਨ ਤੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਜਾਗਰੂਕਤਾ ਰੈਲੀ ਕੱਢੀ | ਬੀ.ਪੀ.ਈ.ਓ. ਜਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ 'ਚ ਅਜਿਹੇ ਬੱਚਿਆਂ ਲਈ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਸਾਨੂੰ ਇਨ੍ਹਾਂ ਬੱਚਿਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਇਹ ਬੱਚੇ ਸਮਾਜ 'ਚ ਆਮ ਲੋਕਾਂ ਵਾਂਗ ਜ਼ਿੰਦਗੀ ਜਿਊਾ ਸਕਣ | ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਇਨ੍ਹਾਂ ਬੱਚਿਆਂ ਲਈ, ਡਾਕਟਰੀ ਸਹੂਲਤਾਂ, ਸਾਈਕਲ, ਐਨਕਾਂ, ਵਿੱਦਿਅਕ ਟੂਰ, ਵਜ਼ੀਫ਼ਾ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ | ਇਸ ਤੋਂ ਬਿਨਾ ਸਮੇਂ-ਸਮੇਂ 'ਤੇ ਸਹਿ ਵਿੱਦਿਅਕ ਮੁਕਾਬਲੇ, ਸਾਲਾਨਾ ਸਮਾਰੋਹ ਅਤੇ ਬਾਲ ਮੇਲੇ ਵੀ ਕਰਵਾਏ ਜਾਂਦੇ ਹਨ | ਰੈਲੀ 'ਚ ਰਿਸੋਰਸ ਰੂਮ ਸਰਕਾਰੀ ਐਲੀਮੈਂਟਰੀ ਸਕੂਲ ਰੌਂਗਲਾ, ਅਬਲੋਵਾਲ, ਬਖਸ਼ੀਵਾਲਾ ਅਤੇ ਕਲਿਆਣ ਦੇ ਬੱਚਿਆਂ ਨੇ ਭਾਗ ਲਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੇ ਐੱਨ.ਐੱਸ.ਐੱਸ. ਵਲੰਟੀਅਰਾਂ ਨੇ ਰੈਲੀ 'ਚ ਵਿਸ਼ੇਸ਼ ਸਹਿਯੋਗ ਕੀਤਾ | ਇਸ ਮੌਕੇ ਆਈ.ਈ.ਆਰ.ਟੀ. ਕਿਰਨਦੀਪ ਕੌਰ, ਐਨਾ ਮੈਡਮ, ਜਸਪ੍ਰੀਤ ਕੌਰ ਸੀ.ਐੱਚ.ਟੀ. ਮਾਡਲ ਟਾਊਨ, ਅਮਰਜੀਤ ਸਿੰਘ ਰੌਂਗਲਾ, ਨਿਤਿਨ ਵਰਮਾ ਰੌਣੀ, ਹਰਪ੍ਰੀਤ ਸਿੰਘ ਅਬਲੋਵਾਲ ਅਤੇ ਨਰਿੰਦਰਪਾਲ ਸਿੰਘ ਸ.ਸੀ.ਸੈ.ਸ. ਮਾਡਲ ਟਾਊਨ ਹਾਜ਼ਰ ਸਨ |