ਖ਼ੁਸ਼ੀਆਂ ਦੇ ਤਿਉਹਾਰ 'ਤੇ ਜ਼ਰੂਰਤਮੰਦ ਪਰਿਵਾਰਾਂ ਲਈ ਖ਼ੁਸ਼ਹਾਲੀ ਦੀ ਕਿਰਨ ਬਣਿਆ ਰਣਜੋਧ ਸਿੰਘ ਹਡਾਣਾ
ਅਜੀਤ ਡੈਸਕ
22-10-2025
ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਅੱਗੇ ਆ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਖ਼ਾਸ ਕਰਕੇ ਤਿਉਹਾਰਾਂ ਦੇ ਮੌਕੇ 'ਤੇ ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਉਨ੍ਹਾਂ ਵਲੋਂ ਹਰ ਸਾਲ ਨਿਰੰਤਰ ਜਾਰੀ ਰੱਖਿਆ ਜਾਵੇਗਾ ਅਤੇ ਉਹ ਪਿੰਡ ਦੇ ਲੋਕਾਂ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿਣਗੇ | ਉਨ੍ਹਾਂ ਸਮੂਹ ਪਿੰਡ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਇਹ ਤਿਉਹਾਰ ਸਭ ਦੇ ਜੀਵਨ 'ਚ ਖ਼ੁਸ਼ਹਾਲੀ ਅਤੇ ਸਾਂਤੀ ਲੈ ਕੇ ਆਵੇਗਾ | ਇਸ ਮੌਕੇ ਚੇਅਰਮੈਨ ਬਲਦੇਵ ਸਿੰਘ, ਪ੍ਰਦੀਪ ਜੋਸ਼ਨ, ਲਾਲੀ ਰਹਿਲ ਪੀ.ਏ., ਗੁਰਿੰਦਰਪਾਲ ਸਿੰਘ ਅਦਾਲਤੀ ਵਾਲਾ, ਰਣਜੀਤ ਸਿੰਘ ਸੰਧੂ, ਰਾਜਾ ਧੰਜੂ ਸਰੁਸਤੀਗੜ, ਦਾਨੁੰ ਲਾਂਬਾ ਅਤੇ ਸਰਪੰਚ ਰਾਜਗੜ੍ਹ ਆਦਿ ਹਾਜ਼ਰ ਸਨ |