ਸਮਾਣਾ 'ਚ ਵੱਡੇ ਪੱਧਰ 'ਤੇ ਹੋ ਰਹੀ ਹੈ ਪੀਣ ਵਾਲੇ ਪਾਣੀ ਦੀ ਬਰਬਾਦੀ
ਅਜੀਤ ਡੈਸਕ
22-10-2025
ਅਨਾਜ ਮੰਡੀ ਨੂੰ ਜਾਣ ਵਾਲੀ ਸੜਕ 'ਤੇ ਆਟਾ ਚੱਕੀ ਨੇੜੇ ਕਈ ਮਹੀਨਿਆਂ ਤੋਂ ਪਾਈਪ ਲੀਕ ਹੈ | ਜਦੋਂ ਵੀ ਟਿਊਬਵੈੱਲ ਚੱਲਦਾ ਹੈ ਤਾਂ ਭਾਰੀ ਮਾਤਰਾ ਵਿਚ ਪਾਣੀ ਸੜਕ 'ਤੇ ਚੱਲਣਾ ਸ਼ੁਰੂ ਹੋ ਜਾਂਦਾ ਹੈ | ਪਾਈਪ ਲੀਕ ਵਾਲੀ ਥਾਂ 'ਤੇ ਟੋਆ ਪੈ ਚੁੱਕਾ ਹੈ | ਇਸ ਦੀ ਮੁਰੰਮਤ ਕਰਨ ਦੀ ਖੇਚਲ ਹੀ ਨਹੀਂ ਕੀਤੀ ਗਈ | ਇਸ ਸੰਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ |