29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜ਼ਿਲ੍ਹਾ ਸਕੂਲ ਖੇਡਾਂ ਕਿ੍ਕਟ 'ਚ ਅੰਡਰ-19 ਪਟਿਆਲਾ-1 ਜ਼ੋਨ ਨੇ ਜਿੱਤਿਆ ਸੋਨ ਤਗਮਾ

ਅਜੀਤ ਡੈਸਕ 25-09-2025
ਪਟਿਆਲਾ, 24 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ | ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਡਰ 19 ਲੜਕਿਆਂ ਦੇ ਕਿ੍ਕਟ ਮੁਕਾਬਲੇ ਸੇਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਫਾਈਨਲ ਮੈਚ ਵਿਚ ਪਟਿਆਲਾ-1 ਨੇ ਪਟਿਆਲਾ-2 ਨੂੰ ਹਰਾ ਕੇ ਜਿੱਤਿਆ ਸੋਨ ਤਗਮਾ, ਪਟਿਆਲਾ 2 ਨੇ ਜਿੱਤਿਆ ਸਿਲਵਰ ਮੈਡਲ | ਹਾਰਡ ਲਾਈਨ ਦਾ ਮੈਚ ਪਟਿਆਲਾ 3 ਜ਼ੋਨ ਨੇ ਘਨੌਰ ਜ਼ੋਨ ਨੂੰ ਹਰਾ ਬਰਾਊਨ ਮੈਡਲ ਪ੍ਰਾਪਤ ਕੀਤਾ | ਸਕੂਲ ਦੇ ਡਾਇਰੈਕਟਰ ਬਲਜੀਤ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਕੌਰ ਧਾਲੀਵਾਲ ਨੇ ਜ਼ਿਲ੍ਹਾ ਕਿ੍ਕਟ ਟੂਰਨਾਮੈਂਟ ਕਰਵਾਉਣ ਵਿਚ ਪੂਰਾ ਸਹਿਯੋਗ ਦਿੱਤਾ | ਇਸ ਮੌਕੇ 'ਤੇ ਖੇਡ ਕਨਵੀਨਰ ਜੱਗਾ ਸਿੰਘ ਪਿ੍ੰਸੀਪਲ ਕਪੂਰੀ, ਸਿੰਮੀ ਗਿੱਲ ਪਿ੍ੰਸੀਪਲ ਸੇਂਟ ਜੇਵੀਅਰ ਇੰਟਰਨੈਸ਼ਨਲ ਸਕੂਲ, ਸ਼ਸ਼ੀ ਮਾਨ ਜ਼ੋਨਲ ਸਕੱਤਰ ਪਟਿਆਲਾ 3, ਅਮਨਿੰਦਰ ਸਿੰਘ ਬਾਬਾ ਜ਼ੋਨਲ ਸਕੱਤਰ ਪਟਿਆਲਾ-1, ਹਰੀਸ਼ ਸਿੰਘ ਰਾਵਤ, ਸਤਵਿੰਦਰ ਸਿੰਘ ਚੀਮਾ, ਤੇਜਿੰਦਰ ਸਿੰਘ ਤੇਜ਼ੀ ਥਾਣੇਦਾਰ, ਸੁਰਿੰਦਰਪਾਲ ਸਿੰਘ ਐਸਪੀ, ਪਿ੍ਤਪਾਲ ਸਿੰਘ, ਸਿਮਰਨਜੀਤ ਕੌਰ, ਨਿਰਭੈ ਸਿੰਘ, ਅਰੁਣ ਕੁਮਾਰ, ਵਿਕਾਸ ਜਿੰਦਲ, ਵਿਨੋਦ ਕੁਮਾਰ, ਪਰਵੀਨ ਕੁਮਾਰ, ਸੁਨੀਲ ਕੁਮਾਰ, ਸਤਵਿੰਦਰ ਸਿੰਘ ਕੋਚ, ਅਜਮੇਰ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ¢
ਪਿਛਲੀ ਖ਼ਬਰ ਪੰਜਾਬ ਸਟੇਟ ਏਡਜ਼ ਸੁਸਾਇਟੀ ਵਲੋਂ ਲਾਇਆ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਪੁਲਿਸ, ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਭਾਦਸੋਂ ਰੋਡ ਦਾ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।