02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਦਿਨੇਸ਼ ਸੋਨੀ ਨੂੰ ਵਪਾਰ ਮੰਡਲ ਦੇ ਬਲਾਕ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 30-12-2025
ਰਮਦਾਸ, 29 ਦਸੰਬਰ (ਜਸਵੰਤ ਸਿੰਘ ਵਾਹਲਾ)-ਪਾਰਟੀ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਵਲੰਟੀਅਰ ਦਾ ਆਮ ਆਦਮੀ ਪਾਰਟੀ ਪੂਰਾ ਬਣਦਾ ਮਾਣ ਸਤਿਕਾਰ ਕਰਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਐਡਵੋਕੇਟ ਜਰਨਲ ਪੰਜਾਬ ਰਜੀਵ ਮਦਾਨ ਰਮਦਾਸ ਨੇ ਨਗਰ ਕੌਂਸਲ ਮੀਤ ਪ੍ਰਧਾਨ ਦਿਨੇਸ਼ ਕੁਮਾਰ ਸੋਨੀ ਨੂੰ 'ਆਪ' ਵਲੋਂ ਵਪਾਰ ਮੰਡਲ ਦੇ ਬਲਾਕ ਪ੍ਰਧਾਨ ਬਣਾਏ ਜਾਣ 'ਤੇ 'ਆਪ' ਵਲੰਟੀਅਰਾਂ ਦੀ ਰਮਦਾਸ ਵਿਖੇ ਹੋਈ ਇਕ ਵਿਸ਼ੇਸ਼ ਇਕੱਤਰਤਾ ਮੌਕੇ ਸੰਬੋਧਨ ਕਰਦਿਆਂ ਕੀਤਾ | ਇਸ ਸਮੇਂ ਵਪਾਰ ਮੰਡਲ ਦੇ ਬਲਾਕ ਪ੍ਰਧਾਨ ਬਣਨ 'ਤੇ ਦਿਨੇਸ਼ ਸੋਨੀ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮੇਂ ਨਵ ਨਿਯੁਕਤ ਵਪਾਰ ਮੰਡਲ ਦੇ ਬਲਾਕ ਪ੍ਰਧਾਨ ਦਿਨੇਸ਼ ਸੋਨੀ ਨੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਪਾਰਟੀ ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਬਲਾਕ ਪ੍ਰਧਾਨ ਸੰਦੀਪ ਸਿੰਘ ਖਹਿਰਾ, ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਾਬੀ, ਰਣਜੀਤ ਸਿੰਘ ਬੱਗੂ, ਕਰਮਜੀਤ ਸਿੰਘ ਬਿੱਟੂ ਤੇ ਸੁਭਾਸ਼ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੇ ਜੀਵਨ ਨਾਲ ਸੰਬੰਧਿਤ ਇਤਿਹਾਸਕ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ 18 ਨੂੰ ਹੋਣ ਵਾਲੀ ਰੈਲੀ ਮਜੀਠਾ ਦਾ ਨਵਾਂ ਇਤਿਹਾਸ ਸਿਰਜੇਗੀ-ਭੀਲੋਵਾਲ, ਚੰਨਣਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।