02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

18 ਨੂੰ ਹੋਣ ਵਾਲੀ ਰੈਲੀ ਮਜੀਠਾ ਦਾ ਨਵਾਂ ਇਤਿਹਾਸ ਸਿਰਜੇਗੀ-ਭੀਲੋਵਾਲ, ਚੰਨਣਕੇ <br/>

ਅਜੀਤ ਡੈਸਕ 30-12-2025
ਟਾਹਲੀ ਸਾਹਿਬ, 29 ਦਸੰਬਰ (ਵਿਨੋਦ ਭੀਲੋਵਾਲ)-ਆਮ ਆਦਮੀ ਪਾਰਟੀ ਹਲਕਾ ਮਜੀਠਾ ਦੇ ਸੀਨੀਅਰ ਆਗੂ ਸ਼ਿਵਰਾਜ ਸਿੰਘ ਬਾਠ ਭੀਲੋਵਾਲ ਤੇ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਚੰਨਣਕੇ ਨੇ ਕਿਹਾ ਕਿ ਮਜੀਠਾ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ 'ਆਪ' ਦੀ ਮਜੀਠਾ ਦਾਣਾ ਮੰਡੀ ਵਿਖੇ 18 ਜਨਵਰੀ ਨੂੰ ਹੋਣ ਵਾਲੀ ਵਿਸ਼ਾਲ ਰੈਲੀ ਨਵਾਂ ਇਤਿਹਾਸ ਸਿਰਜੇਗੀ | ਇਸ ਰੈਲੀ ਵਿਚ ਹਲਕੇ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਦੱਸ ਦੇਵੇਗਾ ਕਿ ਲੋਕ 'ਆਪ' ਨਾਲ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗ ਖੜੇ ਹਨ ਅਤੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਤਲਬੀਰ ਸਿੰਘ ਗਿੱਲ ਵਲੋਂ ਹਲਕੇ ਨੂੰ ਜ਼ੋਨਾਂ 'ਚ ਵੰਡ ਕੇ ਪਿੰਡ ਪੱਧਰ 'ਤੇ 'ਆਪ' ਦੇ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਉਕਤ ਆਗੂਆਂ ਨੇ ਕਿਹਾ ਕਿ ਇਹ ਰੈਲੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ 'ਆਪ' ਦੇ ਉਮੀਦਵਾਰਾਂ ਦੀ ਵੱਡੀ ਜਿੱਤ ਦਾ ਧੰਨਵਾਦ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਾਰਟੀ ਦੇ ਹੋਰ ਸੀਨੀਅਰ ਆਗੂ ਵਿਸ਼ੇਸ਼ ਤੌਰ 'ਤੇ ਪੁੱਜਣਗੇ | ਇਸ ਮੌਕੇ ਬਲਾਕ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ, ਸਿਕੰਦਰ ਸਿੰਘ ਖਿਦੋਵਾਲੀ ਬਲਾਕ ਸੰਮਤੀ ਮੈਂਬਰ, ਜੁਗਰਾਜ ਸਿੰਘ ਸਰਪੰਚ ਸਾਧਪੁਰ, ਸਰਪੰਚ ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰਾ, ਸਤਨਾਮ ਸਿੰਘ ਸਾਬਕਾ ਮੈਬਰ ਭੀਲੋਵਾਲ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਦਿਨੇਸ਼ ਸੋਨੀ ਨੂੰ ਵਪਾਰ ਮੰਡਲ ਦੇ ਬਲਾਕ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਫੀਲਡ ਪੱਤਰਕਾਰ ਐਸੋਸੀਏਸ਼ਨ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਦੌਰਾਨ ਅਹਿਮ ਮਤੇ ਪਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।