ਰਈਆ, 4 ਦਸੰਬਰ (ਸ਼ਰਨਬੀਰ ਸਿੰਘ ਕੰਗ)-ਗੁਰਦਿਆਲ ਸਿੰਘ ਬੱਲ ਸਾ: ਸਰਪੰਚ ਰਜਧਾਨ ਸਪੁੱਤਰ ਸ: ਚੈਂਚਲ ਸਿੰਘ ਬੱਲ ਸਾ: ਸਰਪੰਚ ਜੋ ਬੀਤੇ ਦਿਨ ਸਵਰਗਵਾਸ ਹੋ ਗਏ ਸਨ | ਉਨ੍ਹਾਂ ਦੇ ਨਮਿਤ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਇਆ ਗਿਆ | ਉਪਰੰਤ ਗੁਰਦੁਆਰਾ ਚੇਲੇਆਣਾ ਸਾਹਿਬ ਵਿਖੇ ਭਾਈ ਬਲਜਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਭੋਰਾ ਸਾਹਿਬ ਬਾਬਾ ਬਕਾਲਾ ਸਾਹਿਬ ਦੇ ਰਾਗੀ ਜਥੇ ਵਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਆਗੂਆਂ ਨੇ ਗੁਰਦਿਆਲ ਸਿੰਘ ਬੱਲ ਵਲੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ, ਪਿੰਡ ਦੇ ਵਿਕਾਸ, ਸਮਾਜ ਅਤੇ ਪਰਿਵਾਰ ਪ੍ਰਤੀ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਉਨਾਂ੍ਹ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ ਗਈਆਂ | ਇਸ ਮੌਕੇ ਨਰਿੰਦਰਜੀਤ ਕੌਰ ਬੱਲ, ਬਲਬੀਰ ਕੌਰ, ਜਗਰੂਪ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਰਜਿੰਦਰਪਾਲ ਸਿੰਘ, ਅਮਨਬੀਰ ਸਿੰਘ, ਸਾ: ਸਰਪੰਚ ਸਵਿੰਦਰ ਸਿੰਘ ਰਜਧਾਨ, ਬਲਜਿੰਦਰ ਸਿੰਘ ਬੱਲ ਨੰਬਰਦਾਰ ਇਹ ਸਾਰੇ ਪਰਿਵਾਰਕ ਮੈਂਬਰ, ਸਾਬਕਾ ਵਿਧਾਇਕ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇ. ਬਲਜੀਤ ਸਿੰਘ ਜਲਾਲ ਉਸਮਾ ਪੱਤਰਕਾਰ ਸੋਨਲ ਦਵੇਸਰ ਰਈਆ, ਮਾਸਟਰ ਸੰਤੋਖ ਸਿੰਘ ਚੀਮਾ ਸਾਬਕਾ ਮੈਂਬਰ ਬਲਾਕ ਸੰਮਤੀ, ਅਕਾਲੀ ਆਗੂ ਨਿਰਮਲ ਸਿੰਘ ਬਿੱਲੂ ਧੂਲਕਾ, ਜਥੇ. ਗੁਰਮੀਤ ਸਿੰਘ ਖੱਬੇਰਾਜਪੂਤਾਂ, ਇਕਬਾਲ ਸਿੰਘ ਮਾਨ, ਮਾ: ਚਰਨਜੀਤ ਸਿੰਘ ਰਜਧਾਨ, ਭੁਪਿੰਦਰ ਸਿੰਘ ਸਾ: ਸਰਪੰਚ ਦਾਊਦ, ਸੋਨੂੰ ਸਾ: ਸਰਪੰਚ ਭੱਠਾ ਕਾਲੋਨੀ ਦੌਲੋਨੰਗਲ, ਕੋਮਲ ਸਿੰਘ ਫੇਰੂਮਾਨ, ਰਾਮ ਲੁਭਾਇਆ ਮੀਆਂਵਿੰਡ, ਰਵਿੰਦਰ ਸਿੰਘ ਮਾਨ, ਕੁਲਵਿੰਦਰ ਸਿੰਘ ਮਾਨ, ਪਰਮਜੀਤ ਸਿੰਘ ਸ਼ਾਹ ਨਿੱਝਰ, ਪੂਰਨ ਸਿੰਘ ਸੰਧੂ ਰਣੀਕੇ, ਗੁਰਿੰਦਰ ਸਿੰਘ, ਮਨਜਿੰਦਰ ਸਿੰਘ, ਅਵਤਾਰ ਸਿੰਘ ਵਜੀਰ ਭੁੱਲਰ, ਡਾ. ਮਨਜੀਤ ਸਿੰਘ, ਹਰਦੀਪ ਸਿੰਘ ਪੱਪੀ, ਵਿਕਾਸਦੀਪ ਸਿੰਘ, ਵਿਜੈ ਕੁਮਾਰ, ਅਸ਼ੋਕ ਕੁਮਾਰ, ਸਤੀਸ਼ ਕੁਮਾਰ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ, ਬਹੁਤ ਸਾਰੇ ਰਿਸ਼ਤੇਦਾਰ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ |